ਫਾਜ਼ਿਲਕਾ 28 ਸਤੰਬਰ
ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਲੀਕੇ ਗਏ ਬੈਗ ਫਰੀ ਪ੍ਰੋਗਰਾਮ ਨੂੰ ਸਕੂਲਾਂ ਅੰਦਰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਵੱਲੋਂ ਸਕੂਲਾਂ ਅੰਦਰ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਵਿਚ ਕਾਫੀ ਉਤਸੁਕਤਾ ਨਾਲ ਭਾਗ ਲਿਆ ਜਾ ਰਿਹਾ ਹੈ। ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਸਕੂਲ ਦੇ ਬੱਚੇ ਬੈਗ ਨਾ ਲਿਆ ਕੇ ਮਨੋਰੰਜਨ ਦੀਆਂ ਗਤੀਵਿਧੀਆਂ ਕਰਦੇ ਹਨ । ਹੁਨਰ ਨੂੰ ਵਧਾਉਣ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਕਰਨਾ ਦੇ ਉਦੇਸ਼ ਤਹਿਤ ਦਿਵਸ ਮਨਾਇਆ ਜਾ ਰਿਹਾ ਹੈ ।
ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਰਾਧੇ ਸ਼ਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਤਕਨੀਕੀ ਯੁਗ ਅਤੇ ਤਣਾਅ ਭਰੇ ਮਾਹੌਲ ਵਿਚ ਬਚਿਆਂ ਨੂੰ ਸਕੂਲਾਂ ਵਿਚ ਦੌਸਤਾਨਾ ਮਾਹੌਲ ਅਤੇ ਖੁਸ਼ੀਆ ਭਰਿਆ ਵਾਤਾਵਰਣ ਪ੍ਰਦਾਨ ਕਰਨਾ ਇਕ ਚੁਣੋਤੀ ਹੈ, ਇਸੇ ਤਹਿਤ ਬੈਗ ਫਰੀ ਮੁਹਿੰਮ ਨੂੰ ਉਲੀਕ ਕੇ ਸਕੂਲਾਂ ਵਿਚ ਮਨੋਰਜੰਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਬਚਿਆਂ ਨੂੰ ਸਿਹਤਮੰਦ ਅਤੇ ਤਣਾਅ ਰਹਿਤ ਰੱਖਣ ਲਈ ਸਕੂਲਾਂ ਵਿਚ ਯੋਗ ਅਭਿਆਸ ਕਰਵਾਏ ਗਏ ।
ਉਨ੍ਹਾਂ ਕਿਹਾ ਕਿ ਯੋਗ ਗਤੀਵਿਧੀਆਂ ਨਾਲ ਜਿਥੇ ਬਚੇ ਸਿਹਤ ਪੱਖੋਂ ਤੰਦਰੁਸਤ ਹੁੰਦੇ ਹਨ ਉਥੇ ਮਾਨਸਿਕ ਪੱਖੋਂ ਵੀ ਮਜਬੂਤ ਬਣਦੇ ਹਨ । ਉਨ੍ਹਾਂ ਕਿਹਾ ਕਿ ਮਾਸਟਰ ਟ੍ਰੇਨਰਾਂ ਦੀ ਅਗਵਾਈ ਹੇਠ ਯੋਗ ਆਸਨ ਕਰਕੇ ਬਚੇ ਜਿਥੇ ਆਪਣੇ ਆਪ ਨੂੰ ਸਹਿਜ ਮਹਿਸੂਸ ਕਰਦੇ ਹਨ ਉਥੇ ਬਚੇ ਵੀ ਇਸ ਗਤੀਵਿਧੀ ਵਿਚ ਵੱਧ ਚੜ ਕੇ ਹਿਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਬਚਿਆਂ ਨੂੰ ਤਣਾਅ ਤੋਂ ਦੂਰ ਕਰਦਾ ਹੈ ਤੇ ਮਨ ਨੁੰ ਹਲਕਾ ਰੱਖਦਾ ਹੈ ।
ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਨਾਨਕ ਨਗਰੀ, ਸੁਰਜ ਨਰੀ, ਬੇਸਿਕ ਸਕੂਲ ਅਬੋਹਰ, ਏਕਤਾ ਕਲੋਨੀ ਅਬੋਹਰ, ਸਰਕਾਰੀ ਸਕੂਲ ਨੇੜੇ ਟੀ.ਵੀ. ਟਾਵਰ ਫਾਜ਼ਿਲਕਾ, ਸਰਕਾਰੀ ਸਕੂਲ ਕੈਨਾਲ ਕਲੋਨੀ, ਸਰਕਾਰੀ ਸਕੂਲ ਨੇੜੇ ਬਾਹਮਣੀ ਰੋਡ ਜਲਾਲਾਬਾਦ ਆਦਿ ਸਕੂਲਾਂ ਵਿਖੇ ਯੋਗਾ ਆਸਨ ਕਰਵਾਏ ਗਏ ਜਿਸ ਵਿਚ ਬਚਿਆਂ ਵੱਲੋਂ ਖੁਸ਼ੀ-ਖੁਸ਼ੀ ਆਪਣੀ ਭਾਗੀਦਾਰੀ ਬਣਾਈ ਗਈ ਅਤੇ ਬੈਗ ਮੁਕਤ ਮੁਹਿੰਮ ਦੀ ਗਤੀਵਿਧੀ ਨੂੰ ਸਫਲ ਬਣਾਇਆ ਗਿਆ ।
ਬੈਗ ਮੁਕਤ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਰਵਾਇਆ ਗਿਆ ਯੋਗਾ


