ਕੋਟਕਪੂਰਾ ਮੰਡੀ ਦੇ ਯਾਰਡ ਅਤੇ ਸਬ-ਯਾਰਡਾਂ ਵਾੜਾ ਦੜਾਕਾ ਆਦਿਕ ਦੇ ਕੰਡੇ-ਵੱਟੇ ਅਤੇ ਤੋਲ ਚੈਕਿੰਗ ਦੀ ਮੁਹਿੰਮ

Faridkot

ਫਰੀਦਕੋਟ, 26 ਅਪ੍ਰੈਲ 2024

           ਚਰਨਜੀਤ ਸਿੰਘ, ਸਹਾਇਕ ਮਾਰਕੀਟਿੰਗ ਅਫਸਰ, ਫਰੀਦਕੋਟ ਨੇ ਸਹਿਯੋਗੀ ਟੀਮ ਮੈਂਬਰ ਡਾ.ਮਨਪ੍ਰੀਤ ਸਿੰਘ ਬਰਾੜ, ਖੇਤੀ ਵਿਕਾਸ ਅਫਸਰ(ਮ) ਕੋਟਕਪੂਰਾ, ਡਾ. ਕਰੁਣਾ, ਡਾ.ਮਨਦੀਪ ਸਿੰਘ, ਕ੍ਰਮਵਾਰ ਖੇਤੀ ਵਿਕਾਸ ਅਫਸਰ(ਮ) ਫਰੀਦਕੋਟ, ਜੈਤੋ, ਨੇ ਜਿਲ੍ਹਾ ਫਰੀਦਕੋਟ ਦੀ ਕੋਟਕਪੂਰਾ ਮੰਡੀ ਦੇ ਯਾਰਡ ਅਤੇ ਸਬ-ਯਾਰਡਾਂ ਵਾੜਾ ਦੜਾਕਾ ਆਦਿਕ ਦੇ ਕੰਡੇ-ਵੱਟੇ ਅਤੇ ਤੋਲ ਚੈਕਿੰਗ ਦੀ ਮੁਹਿੰਮ ਚਲਾਈ। ਇਸ ਮੌਕੇ ਉਨ੍ਹਾਂ ਦੇ ਨਾਲ  ਸ.ਗੁਰਮੀਤ ਸਿੰਘ ਚੇਅਰਮੈਨ , ਮਾਰਕੀਟ ਕਮੇਟੀ ਕੋਟਕਪੂਰਾ ਅਤੇ ਸ਼੍ਰੀ ਯੁਗਵੀਰ ਸੈਕਟਰੀ ਮਾਰਕੀਟ ਕਮੇਟੀ ਕੋਟਕਪੂਰਾ ਮੌਜੂਦ ਸਨ।

          ਇਸ ਮੁਹਿੰਮ ਦੌਰਾਣ 6 ਕੇਸ ਗਲਤ ਕੰਡੇ-ਵੱਟੇ ਅਤੇ ਤੋਲ ਦੇ ਕੇਸ ਫੜੇ ਗਏ।ਇਸ ਦੌਰਾਣ ਮੌਕੇ ‘ਤੇ 8 ਕੰਡਿਆਂ ਦੇ ਧੜੇ ਸੈਟ ਕਰਵਾਏ। 4 ਕੰਡਿਆਂ ਨੂੰ ਬਾਉਂਡ ਕਰਵਾਇਆ ਗਿਆ ‘ਤੇ ਨਵੇਂ ਕੰਡਿਆਂ ਨਾਲ ਤੋਲ ਦੁਬਾਰਾ ਸ਼ੁਰੂ ਕਰਵਾਏ ਗਏ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵਾਧੂ ਤੁਲੇ ਭਾਰ ਦੇ ਹਰਜਾਨੇ ਵਜੋਂ ਜੇ ਫਾਰਮ ਦੇ ਰੂਪ ਵਿੱਚ ਹਰਜਾਨੇ ਦੀ ਰਕਮ ਦੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਨੋਟ ਕਰਵਾਇਆ ਗਿਆ। 7 ਥਾਂਵਾਂ ਤੇ ਪਹਿਲਾਂ ਤੋਲੀਆਂ ਬੋਰੀਆਂ ਨੂੰ ਪਲਟਾ ਕੇ ਨਵੇਂ ਸਿਰੇ ‘ਤੋਂ ਤੋਲ ਸ਼ੁਰੂ ਕਰਵਾਏ ਗਏ।ਉਪਰੋਕਤ ਸਾਰੇ ਕੇਸਾਂ ਸਬੰਧੀ ਅਗਲੇਰੀ ਕਾਰਵਾਈ ਲਈ ਸਬੰਧਤ ਸੈਕਟਰੀ ਸਾਹਿਬਾਨ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਗਿਆ ਅਤੇ ਕੀਤੀ ਕਾਰਵਾਈ ਸਬੰਧੀ ਸਹਾਇਕ ਮਾਰਕੀਟਿੰਗ ਅਫਸਰ, ਫਰੀਦਕੋਟ ਦੇ ਦਫਤਰ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਉਣ ਲਈ ਕਿਹਾ ਗਿਆ। ਬਾਕੀ ਥਾਵਾਂ ‘ਤੇ ਚੈਕ ਕਰਨ ‘ਤੇ ਗਲਤ ਤੋਲਾਂ ਅਤੇ ਕੰਡਿਆਂ ਅਤੇ ਵੱਟਿਆਂ ਸਬੰਧੀ ਕੋਈ ਵੀ ਉਣਤਾਈ ਨਹੀਂ ਪਾਈ ਗਈ।

          ਇਸ ਮੌਕੇ ਸ਼੍ਰੀ ਸਿਮਰਜੀਤ ਸਿੰਘ, ਸ਼੍ਰੀ ਅਮਤੋਜ ਕੁਮਾਰ, ਸ਼੍ਰੀ ਕੁਲਬੀਰ ਸਿੰਘ ਰਮਨ ਸਮੇਤ ਸਾਰਾ ਸਟਾਫ ਹਾਜਰ ਸਨ।