ਖੇਤੀ ਵਿਗਿਆਨ ਕੇਂਦਰ ਫਾਜ਼ਿਲਕਾ ਵੱਲੋਂ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ

Fazilka

ਅਬੋਹਰ, ਫਾਜ਼ਿਲਕਾ 6 ਦਸੰਬਰ
ਵਿਸ਼ਵ ਮਿੱਟੀ ਦਿਵਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਵੱਲੋਂ ਮਿੱਟੀ ਦੀ ਸਿਹਤ ਸਬੰਧੀ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਕ੍ਰਿਭਕੋ ਸੋਸਾਇਟੀ ਕਾਲਰਖੇੜਾ ਵਿਖੇ ਆਯੋਜਿਤ ਕੀਤਾ ਗਿਆ। ਇਹ ਜਾਗਰੂਕਤਾ ਪ੍ਰੋਗਰਾਮ ਡਾ ਅਰਵਿੰਦ ਕੁਮਾਰ ਅਹਿਲਾਵਤ ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਡਾ: ਪ੍ਰਕਾਸ਼ ਚੰਦ ਗੁਰਜਰ ਨੇ ਕਿਸਾਨਾਂ ਨੂੰ ਮਿੱਟੀ ਦੀ ਦੇਖਭਾਲ, ਉਪਾਅ, ਨਿਗਰਾਨੀ ਅਤੇ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਅਤੇ ਹਰਿੰਦਰ ਸਿੰਘ ਦਹੀਆ ਨੇ ਕਣਕ ਦੀਆਂ ਪਿਛੇਤੀ ਕਿਸਮਾਂ ਦੀ ਚੋਣ ਕੀਤੀ ਅਤੇ ਕਣਕ ਦੇ ਪੈਕੇਜ਼ ਅਤੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਦਾ ਸੰਚਾਲਨ ਕ੍ਰਿਭਕੋ ਤੋਂ ਆਏ ਅਮਿਤ ਸੋਰਨ ਨੇ ਕੀਤਾ ਅਤੇ 50 ਕਿਸਾਨਾਂ ਨੇ ਭਾਗ ਲਿਆ ਅਤੇ ਜਾਗਰੂਕਤਾ ਪ੍ਰੋਗਰਾਮ ਨੂੰ ਸਫਲ ਬਣਾਇਆ।
ਇਸ ਦੌਰਾਨ ਕਿਸਾਨੇ ਨੇ ਮਾਹਰਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਖੂਬ ਸਰਾਹਿਆ ਅਤੇ ਆਪਦੇ ਖੇਤਾਂ ਵਿਚ ਅਪਣਾਉਂਦੇ ਆਪਣੇ ਜਮੀਨੀ ਪੱਧਰ ਨੂੰ ਹੋਰ ਲਾਹੇਵੰਦ ਬਣਾਉਣ ਦਾ ਵਿਸ਼ਵਾਸ਼ ਦਵਾਇਆ।