ਫਾਜਿ਼ਲਕਾ, 24 ਜਨਵਰੀ
ਫਾਜਿ਼ਲਕਾ ਜਿ਼ਲ੍ਹੇ ਦੀ ਸਰਕਾਰੀ ਗਊਸ਼ਾਲਾ (ਕੈਟਲ ਪੌਂਡ) ਸਲੇਮਸ਼ਾਹ ਵਿਖੇ ਬੇਸਹਾਰਾ ਗਾਂਵਾਂ ਦੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇੱਥੇ ਗਾਂਵਾਂ ਦੀ ਹੋਰ ਬਿਹਤਰ ਸੰਭਾਲ ਹੋ ਸਕੇ ਅਤੇ ਹੋਰ ਗਊਵੰਸ ਨੂੰ ਇੱਥੇ ਲਿਆਂਦਾ ਜਾ ਸਕੇ ਇਸ ਲਈ ਦਾਨੀ ਸੱਜਣਾ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸੇ ਲੜੀ ਵਿਚ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਸਰਕਾਰੀ ਗਊਸ਼ਾਲਾ ਦੇ ਬੈਕ ਖਾਤੇ ਦਾ ਕਿੳ ਆਰ ਕੋਡ ਜਾਰੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਿਉ ਆਰ ਕੋਡ ਦਾ ਸਟੈਂਡ ਸਰਕਾਰੀ ਦਫ਼ਤਰਾਂ ਵਿਚ ਪ੍ਰਦਰਸ਼ਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 200 ਕਿਉ ਆਰ ਕੋਡ ਸਟੈਂਡ (ਪੀ.ਐਨ.ਬੀ. ਬੈਂਕ) ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਿਉ ਆਰ ਕੋਡ ਸਮੂਹ ਸਰਕਾਰੀ ਦਫਤਰਾਂ ਵਿਚ ਪ੍ਰਦਰਸ਼ਿਤ ਕੀਤੇ ਗਏ ਹਨ ਤਾਂ ਜ਼ੋ ਕੋਈ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਇਸ ਕਿੳ ਆਰ ਕੋਡ ਤੋਂ ਸਿੱਧੇ ਗਊ਼ਸਾਲਾ ਦੇ ਬੈਂਕ ਖਾਤੇ ਵਿਚ ਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਉ ਆਰ ਸਥਾਪਿਤ ਹੋਣ ਨਾਂਲ ਅਧਿਕਾਰੀ/ਕਰਮਚਾਰੀ ਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਆਪਣੀ ਸ਼ਰਧਾ ਅਨੁਸਾਰ ਦਫਤਰ ਬੈਠੇ ਹੀ ਕਿਉ ਆਰ ਕੋਡ ਰਾਹੀਂ ਗਉਸ਼ਾਲਾ ਨੂੰ ਦਾਨ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਊਸ਼ਾਲਾ ਨੂੰ ਵਧ ਤੋਂ ਵਧ ਦਾਨ ਦੇਣ ਤਾਂ ਜ਼ੋ ਜਿਆਦਾ ਤੋਂ ਜਿਆਦਾ ਗਊਆਂ ਦੀ ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਗਉਆਂ ਦੇ ਬਿਹਤਰ ਰੱਖ-ਰਖਾਵ ਲਈ ਦਾਨ-ਪੁਨ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਇੱਛਾ ਅਨੁਸਾਰ ਗਉਸ਼ਾਲਾ ਨੂੰ ਦਾਨ ਦੇ ਸਕਦੇ ਹਨ।
ਇਸ ਮੌਕੇ ਪੀ.ਐਨ.ਬੀ. ਚੀਫ ਮੈਨੇਜਰ ਅੰਕੁਰ ਚੌਧਰੀ, ਅਮਿਤ ਆਨੰਦ ਡਿਪਟੀ ਸਰਕਲ ਹੈਡ, ਮੈਂਬਰ ਦਿਨੇਸ਼ ਮੋਦੀ ਆਦਿ ਮੌਜੂਦ ਸਨ।