ਰਾਸ਼ਟਰੀ ਝੰਡਾ ਲਹਿਰਾਉਣ ਮੌਕੇ ਫਲੈਗ ਕੋਡ ਆਫ ਇੰਡੀਆ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ-  ਡਿਪਟੀ ਕਮਿਸ਼ਨਰ

Politics Punjab

ਮਾਲੇਰਕੋਟਲਾ 16 ਫਰਵਰੀ :-

              ਸਾਡਾ ਰਾਸ਼ਟਰੀ ਝੰਡਾ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਦਰਸਾਉਂਦਾ ਹੈ। ਇਹ ਸਾਡੇ ਰਾਸ਼ਟਰੀ ਸਵੈਮਾਣ ਦਾ ਪ੍ਰਤੀਕ ਹੈ ਅਤੇ ਰਾਸ਼ਟਰੀ ਝੰਡੇ ਲਈ ਵਿਸ਼ਵ ਵਿਆਪੀ ਪਿਆਰ ਅਤੇ ਸਤਿਕਾਰ ਅਤੇ ਵਫ਼ਾਦਾਰੀ ਹੈ। ਇਹ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਮਾਨਸਿਕਤਾ ਵਿੱਚ ਇੱਕ ਵਿਲੱਖਣ ਅਤੇ ਵਿਸ਼ੇਸ਼ ਸਥਾਨ ਰੱਖਦਾ ਹੈ, ਇਸ ਲਈ ਜਰੂਰੀ ਹੈ ਕਿ ਰਾਸ਼ਟਰੀ ਝੰਡਾ ਲਹਿਰਾਉਣ ਮੌਕੇ ਉਸ ਦੇ ਸਤਿਕਾਰ ਦਾ ਪੂਰਾ ਧਿਆਨ ਦਿੱਤਾ ਜਾਵੇ।

            ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ  ਭਾਰਤ ਸਰਕਾਰ ਦੀਆਂ ਗਾਇਡਲਾਈਨਜ਼ ਅਨੁਸਾਰ ਭਾਰਤੀ ਰਾਸ਼ਟਰੀ ਝੰਡੇ ਨੂੰ ਲਹਿਰਾਉਣਾ/ਵਰਤਣਾ/ਪ੍ਰਦਰਸ਼ਨ ਲਈ ਭਾਰਤ ਦੇ ਫਲੈਗ ਕੋਡ, 2002  ‘ਚ 30 ਦਸੰਬਰ, 2021 ਵਿੱਚ ਹੋਈ ਸੋਧ ਅਨੁਸਾਰ ਪੋਲੀਸਟਰ ਜਾਂ ਮਸ਼ੀਨ ਦੇ ਬਣੇ ਰਾਸ਼ਟਰੀ ਝੰਡੇ ਦੇ ਨਾਲ ਨਾਲ ਹੁਣ ਰਾਸ਼ਟਰੀ ਝੰਡਾ ਹੱਥਾਂ ਨਾਲ ਬੁਣਿਆ ਜਾਂ ਮਸ਼ੀਨ ਨਾਲ ਬਣਿਆ, ਸੂਤੀ/ਪੋਲੀਸਟਰ/ਉਨ/ਸਿਲਕ ਖਾਦੀ ਨਾਲ ਬਣਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ, ਨਿੱਜੀ ਸੰਸਥਾ ਜਾਂ ਵਿਦਿਅਕ ਸੰਸਥਾ ਰਾਸ਼ਟਰੀ ਝੰਡੇ ਨੂੰ ਉਸਦੀ ਸ਼ਾਨ ਅਤੇ ਸਨਮਾਨ ਨੂੰ ਬਰਕਰਾਰ ਰੱਖਦੇ ਹੋਏ ਲਹਿਰਾ ਸਕਦਾ ਹੈ।

           ਉਹਨਾਂ ਦੱਸਿਆ ਕਿ ਰਾਸ਼ਟਰੀ ਝੰਡਾ ਦਿਨ-ਰਾਤ ਲਹਿਰਾਇਆ ਜਾ ਸਕਦਾ ਹੈ। ਰਾਸ਼ਟਰੀ ਝੰਡੇ ਦੀ ਬਣਤਰ ਆਇਤਾਕਾਰ ਹੋਣੀ ਚਾਹੀਦੀ ਹੈ। ਝੰਡਾ ਕਿਸੇ ਵੀ ਆਕਾਰ ਦਾ ਹੋ ਸਕਦਾ ਹੈ ਪਰ ਝੰਡੇ ਦੀ ਲੰਬਾਈ ਅਤੇ ਉਚਾਈ (ਚੌੜਾਈ) ਦਾ ਅਨੁਪਾਤ 3:2 ਹੋਵੇਗਾ। ਹਦਾਇਤਾਂ ਅਨੁਸਾਰ ਖਰਾਬ ਜਾਂ ਫਟੇ ਹੋਏ ਝੰਡੇ ਨੂੰ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ। ਇਹ ਝੰਡਾ ਕਿਸੇ ਹੋਰ ਝੰਡੇ ਦੇ ਨਾਲ ਇੱਕੋ ਸਮੇਂ ਇੱਕ ਮਾਸਟਹੈੱਡ ਤੋਂ ਨਹੀਂ ਲਹਿਰਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਝੰਡੇ ਦੇ ਨੇੜੇ ਕੋਈ ਹੋਰ ਝੰਡਾ ਜਿਆਦਾ ਉਚਾਈ ਤੇ ਨਹੀਂ ਹੋਣਾ ਚਾਹੀਦਾ ਹੈ।

          ਉਨਾਂ ਸਪਸ਼ਟ ਕੀਤਾ ਕਿ ਫਲੈਗ ਕੋਡ ਵਿੱਚ ਦਰਸਾਏ ਗਏ ਪਤਵੰਤਿਆਂ ਜਿਵੇਂ ਕਿ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਆਦਿ ਨੂੰ ਛੱਡ ਕੇ ਕਿਸੇ ਵੀ ਵਾਹਨ ‘ਤੇ ਝੰਡਾ ਨਹੀਂ ਲਹਿਰਾਇਆ ਜਾਣਾ ਚਾਹੀਦਾ ਹੈ।  ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਰਾਸ਼ਟਰੀ ਝੰਡਾ ਲਹਿਰਾਉਣ ਮੌਕੇ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਰਾਸ਼ਟਰ ਦੇ ਮਾਨ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ।

Leave a Reply

Your email address will not be published. Required fields are marked *