ਸ੍ਰੀ ਮੁਕਤਸਰ ਸਾਹਿਬ, 1 ਜੂਨ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਲੋਕ ਸਭਾ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਅਤੇ ਕਿਤੋਂ ਵੀ ਕੋਈ ਗੜਬੜੀ ਦੀ ਖ਼ਬਰ ਨਹੀਂ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ
ਸੂਦਨ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਚੋਣਾਂ ਦੇ ਪਰਵ ਵਿਚ ਉਤਸਾਹ ਨਾਲ ਭਾਗ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ 6 ਵਜੇ ਤੱਕ ਪੀਡੀਏਐਮਐਸ ਪੋਰਟਲ ਅਨੁਸਾਰ ਜ਼ਿਲ੍ਹੇ ਵਿਚ 64 ਫੀਸਦੀ ਮਤਦਾਨ ਹੋਇਆ ਸੀ। 6 ਵਜੇ ਜੋ ਲੋਕ ਕਤਾਰਾਂ ਵਿਚ ਲੱਗ ਗਏ ਉਨ੍ਹਾਂ ਦੀ ਵੋਟ ਪੁਆਈ ਜਾਵੇਗੀ।
ਉਨ੍ਹਾਂ ਨੇ ਚੋਣ ਅਮਲੇ ਅਤੇ ਸੁਰੱਖਿਆ ਅਮਲੇ ਨੂੰ ਸਾਂਤਮਈ ਚੋਣਾਂ ਲਈ ਵਧਾਈ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਲੰਬੀ ਵਿਧਾਨ ਸਭਾ ਹਲਕੇ ਦੀ ਗਿਣਤੀ ਬਠਿੰਡਾ ਵਿਖੇ, ਗਿੱਦੜਬਾਹਾ ਦੀ ਗਿਣਤੀ ਫਰੀਦਕੋਟ ਵਿਖੇ ਹੋਵੇਗੀ ਜਦ ਕਿ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਗਿਣਤੀ ਮਲੋਟ ਵਿਖੇ ਹੋਵੇਗੀ।