ਵੋਟਰ ਸਾਖਰਤਾ ਕਲੱਬਾਂ ਨੇ ਸੰਭਾਲੀ ਵੋਟਰ ਪੰਜੀਕਰਣ ਮੁਹਿੰਮ

Politics Punjab

ਐੱਸ.ਏ.ਐੱਸ. ਨਗਰ, 13 ਨਵੰਬਰ, 2024:

ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਕਾਲਜਾਂ ਅਤੇ ਸਕੂਲਾਂ ਦੇ ਵੋਟਰ ਸਾਖਰਤਾ ਕਲੱਬ ਰਾਹੀਂ ਵਿਸ਼ੇਸ਼ ਸਰਸਰੀ ਸੁਧਾਈ ਨਵੰਬਰ 2024 (ਜੋ ਕਿ 28 ਨਵੰਬਰ ਤੱਕ ਚੱਲੇਗੀ) ਅਧੀਨ  ਨੌਜਵਾਨ ਵੋਟਰਾਂ ਦੇ ਵੋਟਰ ਪੰਜੀਕਰਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।
     ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਅੱਜ ਇਸ ਮੁਹਿੰਮ ਤਹਿਤ ਸਕੂਲ ਆਫ ਐਮੀਨੈਂਸ ਫੇਜ-11 ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2025 ਤੱਕ ਜਿਹਨਾਂ ਨੌਜਵਾਨਾਂ ਦੀ  ਉਮਰ 17 ਸਾਲ ਦੀ ਹੋ ਜਾਵੇਗੀ ਉਹ ਵੋਟ ਬਨਵਾਉਣ ਲਈ ਅਪਲਾਈ ਕਰ ਸਕਦੇ ਹਨ ਅਤੇ ਜਿਹਨਾਂ ਦੀ ਉਮਰ 18 ਸਾਲ ਦੀ ਹੋ ਜਾਵੇਗੀ ਉਹਨਾਂ ਦੀ ਵੋਟ ਬਣ ਜਾਵੇਗੀ।
     ਇਸ ਮੌਕੇ ਜ਼ਿਲ੍ਹਾ ਆਈਕਨ ਸਵੀਪ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਵੀ ਵਿਦਿਆਰਥੀਆਂ ਨੂੰ ਵੋਟ ਬਨਵਾਉਣ ਦਾ ਸੱਦਾ ਦਿੱਤਾ। ਚੋਣ ਕਾਨੂੰਨਗੋ ਸੁਰਿੰਦਰ ਬਤਰਾ ਨੇ ਆਨਲਾਈਨ ਵੋਟਰ ਹੈਲਪਲਾਈਨ ਉਪਰ ਵੋਟ ਬਨਵਾਉਣ ਦੀ ਸਿਖਲਾਈ ਦਿੱਤੀ।
    ਸਕੂਲ ਦੇ ਕੈਰੀਅਰ ਗਾਈਡੈਂਸ ਅਧਿਆਪਕ ਸ਼ੈਲੀ ਰਾਜਪੂਤ ਨੇ ਦੱਸਿਆ ਕਿ ਪ੍ਰਿਸੀਪਲ ਲੋਵੇਸ਼ ਚਾਵਲਾ ਦੀ ਅਗਵਾਈ ਵਿਚ ਸਮੂਹ ਯੋਗ ਵੋਟਰਾਂ ਦੀ ਵੋਟ ਬਨਵਾ ਦਿੱਤੀ ਜਾਵੇਗੀ। ਇਸ ਮੌਕੇ ਹਰਮੀਤ ਕੌਰ ਅਤੇ ਮੈਡਮ ਸ਼ਸ਼ੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।