ਚੋਣ ਰਿਹਰਸਲ ਕੇਂਦਰਾਂ ਤੇ ਵੋਟਰ ਜਾਗਰੂਕਤਾ ਮੁਹਿੰਮ

Amritsar

ਅੰਮ੍ਰਿਤਸਰ 26 ਮਈ 2024—

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਅੱਜ ਪੋਲਿੰਗ ਸਟਾਫ਼ ਦੀ ਕਰਵਾਈ ਗਈ ਤੀਜੀ ਚੋਣ ਰਿਹਰਸਲ ਵਿੱਚ ਆਏ ਹੋਏ ਕਰਮਚਾਰੀਆਂ ਨੂੰ ਵੋਟ ਪ੍ਰਤੀ ਜਾਗਰੂਕ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿੱਦੇ ਹੋਏ ਵੋਟਰ ਜਾਗਰੂਕਤਾ ਮੁਹਿੰਮ ਦੇ ਮੁੱਖੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਚੋਣ ਰਿਹਰਸਲ ਕੇਂਦਰਾਂ ਤੇ ਵਿਸ਼ੇਸ਼ ਪ੍ਰਰਦਸ਼ਨੀਆਂ ਲਗਾਈਆਂ ਗਈਆਂ ਅਤੇ ਲੈਕਚਰਾਂ ਰਾਹੀਂ ਪੋਲਿੰਗ ਸਟਾਫ਼ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਵਿੱਚ ਲੱਗੇ ਕਰਮਾਚਾਰੀਆਂ ਨੂੰ ਫ਼ਾਰਮ 12 ਭਰਨ ਲਈ ਦਿੱਤਾ ਗਿਆ ਹੈ,ਤਾਂ ਜੋ ਉਹ ਆਪਣੇ ਵੋਟ ਦੇ ਜ਼ਮੂਹਰੀ ਹੱਕ ਦੀ ਵਰਤੋਂ ਯੋਗ ਪ੍ਰਣਾਲੀ ਰਾਹੀਂ ਕਰ ਸਕਣ।ਉਹਨਾਂ ਦੱਸਿਆ ਕਿ ਚੋਣਾਂ ਦੇ ਕੰਮ ਵਿੱਚ ਤੈਨਾਤ ਸਟਾਫ਼ ਦੀ ਸਹੂਲਤ ਲਈ ਹਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।ਉਹਨਾਂ ਕਿਹਾ ਕਿ ਵੋਟਾਂ ਵਾਲੇ ਦਿਨ ਨੂੰ ਵੋਟਰਾਂ ਲਈ ਯਾਦਗਾਰ ਬਣਾਉਣ ਲਈ ਜ਼ਿਲ੍ਹੇ ਦੇ ਹਰੇਕ ਵਿਧਾਨਸਭਾ ਹਲਕੇ ਵਿੱਚ ਮਾਡਲ ਪੋਲਿੰਗ ਸਟੇਸ਼ਨ,ਯੂਥ ਪੋਲਿੰਗ ਬੂਥ, ਗ੍ਰੀਨ ਪੋਲਿੰਗ ਬੂਥ ਅਤੇ ਵੂਮੈਨ ਮੈਨੇਜਡ ਪੋਲਿੰਗ ਸਟੇਸ਼ਨ(ਪਿੰਕ ਬੂਥ) ਬਣਾਏ ਜਾ ਰਹੇ ਹਨ।ਉਹਨਾਂ ਕਿਹਾ ਕਿ ਵੋਟ ਹਰ ਦੇਸ਼ ਵਾਸੀ ਦਾ ਲੋਕਤਾਂਤਰਿਕ ਹੱਕ ਹੈ ਅਤੇ ਇਸਦਾ ਉਪਯੋਗ ਲੋਕਤੰਤਰ ਦੀਆਂ ਜੜ੍ਹਾ ਨੂੰ ਹੋਰ ਮਜਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਉਹਨਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ 1 ਜੂਨ ਵਾਲੇ ਦਿਨ ਸਾਰੇ ਵੋਟਰ ਆਪਣੇ ਵੋਟ ਪਾਉਣ ਦੇ ਲੋਕਤਾਂਤਰਿਕ ਹੱਕ ਦੀ ਵਰਤੋਂ ਜ਼ਰੂਰ ਕਰਨ।ਅੱਜ ਹੋਈ ਰਿਹਰਸਲ ਬਾਰੇ ਗੱਲਬਾਤ ਕਰਦਿਆਂ ਅੰਮ੍ਰਿਤਸਰ ਪੱਛਮੀ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਸਵੀਪ ਸ਼੍ਰੀ ਸੁਨੀਲ ਗੁਪਤਾ ਨੇ ਕਿਹਾ ਕਿ ਉਹਨਾਂ ਵਲੋਂ ਅੱਜ ਵਿਸ਼ੇਸ਼ ਉਪਰਾਲਾ ਕਰਦੇ ਹੋਏ ਰਿਹਰਸਲ ਵਾਲੀ ਥਾਂ ਤੇ ਇੱਕ ‘ਵੋਟਰ ਪ੍ਰਣ ਹਸਤਾਖ਼ਰ ਬੋਰਡ’ ਸਥਾਪਿਤ ਕੀਤਾ ਗਿਆ ਸੀ।ਜਿਸ ਉਪਰ ਰਿਹਰਸਲ ਵਾਲੀ ਥਾਂ ਤੇ ਆਉਣ ਵਾਲੇ ਪੋਲਿੰਗ ਸਟਾਫ਼ ਵਲੋਂ ਹਸਤਾਖ਼ਰ ਕਰਕੇ ਵੋਟ ਪਾਉਣ ਦਾ ਪ੍ਰਣ ਲਿਆ ਗਿਆ।