ਅੰਮ੍ਰਿਤਸਰ 9 ਅਪ੍ਰੈਲ 2024———ਸ੍ਰੀ ਮਨਜੀੰਦਰ ਸਿੰਘ, ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਜੀਆਂ ਵੱਲੋਂ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਸ਼੍ਰੀ ਰਸ਼ਪਾਲ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)—ਕਮ—ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੀ ਉਹਨਾ ਦੇ ਨਾਲ ਸਨ।ਇਸ ਸਮੇਂ ਦੌਰਾਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੀਆਂ ਮੁਸ਼ਕਿਲਾ ਨੂੰ ਸੁਣਿਆ ਗਿਆ ਅਤੇ ਹਵਾਲਾਤੀਆਂ ਨੂੰ ਕਾਨੂੰਨੀ ਸੇਵਾਵਾਂ ਦਾ ਲਾਭ ਲੇਣ ਪ੍ਰਤੀ ਜਾਗਰੂਕ ਕੀਤਾ ਗਿਆ।ਇਸ ਦੌਰਾਣ ਕੇਂਦਰੀ ਜੇਲਂ ਦੇ ਵੱਖ ਵੱਖ ਬੇਰਕਾਂ, ਲੰਗਰ ਆਦਿ ਦਾ ਨਿਰਖਣ ਕੀਤਾ ਗਿਆ। ਉਨ੍ਹਾਂ ਵੱਲੋਂ ਲੰਗਰ ਘਰ ਵਿੱਚ ਹਵਾਲਾਤੀਆਂ ਵਾਸਤੇ ਬਣ ਰਹੇ ਖਾਣੇ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਗਈ।
ਉਨ੍ਹਾਂ ਨੇ ਹਵਾਲਾਤੀਆਂ ਨੂੰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆ ਜਾਣ ਵਾਲੀਅਂਾ ਸੇਵਾਵਾਂ ਦੇ ਮਹੱਤਵ ਤੋ ਜਾਣੂ ਕਰਵਾਉਣ ਲਈ ਸੰਦੇਸ਼ ਵੀ ਦਿੱਤਾ ਗਿਆ ਕਿ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾ, ਬੱਚਿਆ, ਹਵਾਲਾਤੀਆਂ, ਕੇਦੀਆਂ ਅੇਤ ਹਰੇਕ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਘੱਟ ਹੋਵੇ ਆਦਿ ਨੂੰ ਮੁਫਤ ਕਾਨੁੰਨੀ ਸੇਵਾਵਾਂ ਵੀ ਪ੍ਰਦਾਨ ਕੀਤੀਆ ਜਾਂਦੀਆ ਹਨ, ਜਿਵੇ ਅਦਾਲਤਾਂ ਵਿੱਚ ਵਕੀਲ ਦੀਆਂ ਮੁਫਤ ਸੇਵਾਵਾਂ, ਕਾਨੁੰਨੀ ਸਲਾਹ ਮਸ਼ਵਰਾ, ਅਦਾਲਤੀ ਖਰਚੇ ਦੀ ਅਦਾਇਗੀ ਆਦਿ। ਉਕਤ ਸੇਵਾਵਾਂ ਜਿਲ੍ਹਾ ਕਾਨੁੰਨੀ ਸੇਵਾਵਾਂ ਵੱਲੋਂ ਮੁਫਤ ਪ੍ਰਦਾਨ ਕੀਤੀਆ ਜਾਦੀਆਂ ਹਨ।
ਇਸ ਤੋਂ ਬਾਅਦ ਜੱਜ ਸਾਹਿਬ ਵੱਲੋਂ ਹਵਾਲਾਤੀਆਂ ਅਤੇ ਬਿਮਾਰ ਕੇਦੀਆਂ ਨਾਲ ਮੁਲਾਕਾਤ ਕਿੱਤੀ ਗਈ ਅਤੇ ਉਹਨਾਂ ਦਿਆਂ ਮੁ਼ਸ਼ਕਿਲਾਂ ਸੁਣੀਆ ਗਈਆ ਅਤੇ ਜੇਲ ਪ੍ਰਬੰਧਕਾ ਨੂੰ ਹਵਾਲਾਤੀਆਂ ਦੀਆਂ ਮੁਸ਼ਕੀਲਾਂ ਦੇ ਹੱਲ ਕਰਨ ਸਬੰਧੀ ਜਰੂਰੀ ਨਿਰਦੇਸ਼ ਜਾਰੀ ਕੀਤੇ ਗਏ।ਇਸ ਦੇ ਨਾਲ ਹੀ ਉਹ ਹਵਾਲਾਤੀ ਜੋ ਛੋਟੇ ਕੇਸਾ ਵਿੱਚ ਜੇਲ ਅੰਦਰ ਬੰਦ ਹਨ ਅਤੇ ਉਹਨਾਂ ਦੇ ਕੇਸ ਕਾਫੀ ਸਮੇਂ ਤੋਂ ਅਦਾਲਤਾ ਵਿੱਚ ਲੰਭੀਤ ਪਏ ਹਨ, ਉਹਨਾਂ ਨੂੰ ਆਪਣੇ ਕੇਸ ਕੈਂਪ ਕੋਰਟ ਵਿੱਚ ਸੁਣਵਾਈ ਲਈ ਰਖਵਾਉਣ ਲਈ ਜਾਗਰੂਕ ਕੀਤਾ ਅਤੇ ਕਿਹਾ ਗਿਆ ਕੀ ਜੋ ਵੀ ਆਪਣਾ ਕੇਸ ਕੈਂਪ ਕੋਰਟ ਵਿੱਚ ਲਗਵਾਉਣਾਂ ਚਾਹੁੰਦੇ ਹਨ, ਉਹ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਨੂੰ ਦਰਖਾਸਤਾ ਦੇ ਸਕਦੇ ਹਨ ਤਾਂ ਜੋ ਕੈਂਪ ਕੋਰਟ ਵਿੱਚ ਉਹਨਾ ਦੇ ਕੇਸ ਸੁਣੇ ਜਾ ਸਕਣ।ਇਸ ਮੌਕੇ ਪਰ ਜੇਲ੍ਹ ਦੇ ਅਫਸਰ ਵੀ ਮੌਜੂਦ ਸਨ ਅਤੇ ਉਹਨਾਂ ਵੱਲੋਂ ਹਰ ਸੰਭਵ ਸਹਿਯੋਗ ਦਿਤਾ ਗਿਆ।