ਫਾਜ਼ਿਲਕਾ 18 ਮਾਰਚ
ਵਧੀਕ ਜ਼ਿਲਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਫਾਜ਼ਿਲਕਾ ਵਿਖੇ ਸਥਾਪਤ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਸੈੱਲ ਦਾ ਦੌਰਾ ਕੀਤਾ।ਉਹ ਇਸ ਸਬੰਧੀ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਦੇ ਚੇਅਰਮੈਨ ਹਨ।
ਇਸ ਮੌਕੇ ਉਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਮੁੱਲ ਦੀਆਂ ਖਬਰਾਂ ਅਤੇ ਸਿਆਸੀ ਤਿਹਾਰਬਾਜੀ ਤੇ ਤਿੱਖੀ ਨਜ਼ਰ ਰਹੇਗੀ ਅਤੇ ਇਸ ਪ੍ਰਕਾਰ ਦੇ ਕੀਤੇ ਗਏ ਖਰਚੇ ਉਮੀਦਵਾਰਾਂ ਦੇ ਚੋਣ ਖਰਚੇ ਵਿੱਚ ਸ਼ਾਮਿਲ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਇਲੈਕਟਰੋਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਤਿੰਨਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਝੂਠੀਆਂ ਖਬਰਾਂ ਦੇ ਪ੍ਰਤੀ ਵੀ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ ਅਤੇ ਝੂਠੀਆਂ ਖਬਰਾਂ ਨੂੰ ਫੈਲਣ ਤੋਂ ਰੋਕਣ ਲਈ ਉਹਨਾਂ ਨੇ ਮੀਡੀਆ ਤੋਂ ਸਹਿਯੋਗ ਮੰਗਿਆ।
ਉਨ੍ਹਾਂ ਨੇ ਆਖਿਆ ਕਿ ਇਲੈਕਟ੍ਰੋਨਿਕ ਮੀਡੀਆ ਜਿਸ ਵਿਚ ਈ ਪੇਪਰ ਅਤੇ ਸੋਸਲ ਮੀਡੀਆ ਵੀ ਸ਼ਾਮਿਲ ਹੈ ਤੇ ਕੋਈ ਵੀ ਸ਼ਿਆਸੀ ਇਸਤਿਹਾਰਬਾਜੀ ਕਰਨ ਲਈ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਲਾਜਮੀ ਹੈ ਕਿ ਉਹ ਆਪਣੇ ਇਸਤਿਹਾਰ ਦੀ ਪ੍ਰੀ ਸਰਟੀਫਿਕੇਸਨ ਐਮਸੀਐਮਸੀ ਤੋਂ ਕਰਵਾਉਣ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਮਨਜੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪਿੰਦਰ ਸਿੰਘ ਬਰਾੜ ਵੀ ਉਨਾਂ ਦੇ ਨਾਲ ਹਾਜ਼ਰ ਸਨ।
ਵਧੀਕ ਜ਼ਿਲਾ ਚੋਣ ਅਫਸਰ ਵੱਲੋਂ ਐਮਸੀਐਮਸੀ ਸੈਲ ਦਾ ਦੌਰਾ


