ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਦਾ ਦੌਰਾ

Faridkot

ਫਰੀਦਕੋਟ 18 ਮਾਰਚ 2024 

 ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ ਅਨਿਲ ਗੋਇਲ ਵੱਲੋਂ ਅੱਜ ਸਿਵਲ ਹਸਪਤਾਲ  ਫਰੀਦਕੋਟ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨਾਂ  ਵੱਲੋਂ ਨਵੇਂ ਬਣ ਰਹੇ ਜੱਚਾ ਬੱਚਾ ਵਿੰਗ  ਦੀ ਬਿਲਡਿੰਗ  ਦੇ ਕੰਮਾਂ ਬਾਰੇ ਵੀ ਇੰਜਨੀਅਰਿੰਗ ਵਿੰਗ ਦੇ ਅਧਿਕਾਰੀਆਂ ਪਾਸੋਂ ਜਾਇਜਾ ਲਿਆ ਗਿਆ। ਇਸ ਮੌਕੇ ਉਹਨਾਂ ਨਾਲ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਯੋਤੀ, ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੁਮਾਰ, ਡਾ. ਸਰਵਦੀਪ ਰੋਮਾਣਾ, ਡਾ. ਹੁਸਨਪਾਲ ਸਿੱਧੂ, ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਵੀ ਹਾਜਰ ਸਨ।

ਇਸ ਤੋਂ ਇਲਾਵਾ ਉਹਨਾਂ ਵੱਲੋਂ ਸਿਵਲ ਹਸਪਤਾਲ ਦੇ ਓ ਪੀ ਡੀ ਵਿੰਗ, ਐਮ ਸੀ ਐਚ ਵਾਰਡ, ਲੈਬ, ਬਲੱਡ ਸਟੋਰੇਜ ਯੂਨਿਟ, ਡਾਇਲਸਿਸ ਯੂਨਿਟ, ਐਮਰਜੰਸੀ ਅਤੇ ਜਨਰਲ ਵਾਰਡ,  ਟੀ ਬੀ ਵਿੰਗ,  ਫਿਜੀਓਥਰੈਪੀ ਯੂਨਿਟ, ਡੋਪ ਟੈਸਟ ਰੂਮ, ਮੁੱਖ ਮੈਡੀਸਨ ਸਟੋਰ,  ਅਯੂਸ਼ਮਨ  ਫਾਰਮੈਸੀ,  ਓਪਰੇਸ਼ਨ  ਥੀਏਟਰ, ਕਰਸਨਾ ਲੈਬ, ਜਨ ਔਸ਼ਧੀ ਸਟੋਰ, ਕੰਟੀਨ ,  ਟੀਕਾਕਰਨ ਕੇਂਦਰ ਆਦਿ ਵਿਖੇ  ਦੌਰਾ  ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਵਾਰਡਾਂ ਵਿੱਚ ਦਾਖਲ ਮਰੀਜਾਂ ਤੋਂ ਹਸਪਤਾਲ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਗੱਲਬਾਤ ਕੀਤੀ ਅਤੇ ਹਸਪਤਾਲ ਦੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕਰਦਿਆਂ ਸਿਹਤ ਅਮਲੇ ਨੂੰ ਕਿਹਾ ਕਿ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾਵੇ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਲੈਣ ਵਿੱਚ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਨਾ ਆਵੇ।