ਬਲਾਕ ਪੱਧਰੀ ਖੇਡਾਂ ਤਹਿਤ ਸਰਦੂਲਗੜ੍ਹ ਅਤੇ ਝੁਨੀਰ ਵਿਖੇ ਕਰਵਾਏ ਵੱਖ ਵੱਖ ਖੇਡ ਮੁਕਾਬਲੇ

Mansa Politics Punjab

ਸਰਦੂਲਗੜ੍ਹ/ਮਾਨਸਾ, 09 ਸਤੰਬਰ:
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਵਿਸ਼ੇਸ਼ ਉਪਰਾਲੇ ਸਦਕਾ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਅੰਦਰ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਸਰਦੂਲਗੜ੍ਹ ਅਤੇ ਝੁਨੀਰ ਵਿਖੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਭਾਗ ਲਿਆ।
ਜ਼ਿਲ੍ਹਾ ਖੇਡ ਅਫ਼ਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਬਲਾਕ ਝੁਨੀਰ ਵਿਖੇ ਅੰਡਰ-21 ਲੜਕੇ ਫੁੱਟਬਾਲ ਵਿਚ ਪਹਿਲਾ ਸਥਾਨ ਸਾਹਨੇਵਾਲੀ ਅਤੇ ਦੂਜਾ ਸਥਾਨ ਬਾਜੇਵਾਲਾ ਨੇ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਸਰਕਲ ਸਟਾਇਲ ਕਬੱਡੀ ਲੜਕੇ ਅੰਡਰ-21 ਦਾ ਮੁਕਾਬਲਾ ਐਨਲਾਈਟਡ ਕਾਲਜ਼ ਝੁਨੀਰ ਅਤੇ ਫਤਿਹਪੁਰ ਵਿਚਕਾਰ ਹੋਇਆ ਜਿਸ ਵਿਚ ਐਨਲਾਈਟਡ ਕਾਲਜ ਝੁਨੀਰ ਜੇਤੂ ਰਿਹਾ। 1500 ਮੀਟਰ ਦੌੜ ਵਿਚ ਗੁਰਪਿਆਰ ਸਿੰਘ ਪਹਿਲੇ ਅਤੇ ਬੂਟਾ ਸਿੰਘ ਦੂਜੇ ਸਥਾਨ ’ਤੇ, 5000 ਮੀਟਰ ਵਿਚ ਜਗਰਾਜ ਸਿੰਘ ਪਹਿਲੇ ਅਤੇ ਗੁਰਵਿੰਦਰ ਸਿੰਘ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ 100 ਮੀਟਰ ਵਿਚ ਅਵਨੀਤ ਸਿੰਘ ਪਹਿਲੇ ਅਤੇ ਨਾਇਬ ਸਿੰਘ ਦੂਜੇ ਸਥਾਨ ’ਤੇ, 200 ਮੀਟਰ ਵਿਚ ਲਵਪ੍ਰੀਤ ਸਿੰਘ ਪਹਿਲੇ ਅਤੇ ਜਗਰਾਜ ਸਿੰਘ ਦੂਜੇ ਸਥਾਨ ’ਤੇ ਰਹੇ।
ਉਨ੍ਹਾਂ ਦੱਸਿਆ ਕਿ 400 ਮੀਟਰ ਦੌੜ ਵਿਚ ਗਗਨਦੀਪ ਸਿੰਘ ਪਹਿਲੇ ਅਤੇ ਜਸਪ੍ਰੀਤ ਸਿੰਘ ਦੂਜੇ ਸਥਾਨ ’ਤੇ, 800 ਮੀਟਰ ਘਰਪਿਆਰ ਸਿੰਘ ਪਹਿਲੇ ਤੇ ਸਿਕੰਦਰ ਸਿੰਘ ਦੂਜੇ ਸਥਾਨ ਤੇ ਰਿਹਾ। ਲੜਕੀਆਂ ਅੰਡਰ 17  ਵਿਚ 1500 ਮੀਟਰ ਦੌੜ ਮੁਕਾਬਲੇ ਵਿਚ ਮਨਦੀਪ ਕੌਰ ਪਹਿਲੇ ਅਤੇ ਰੀਤੂ ਕੌਰ ਦੂਜੇ ਸਥਾਨ ’ਤੇ, 100 ਮੀਟਰ ਵਿਚ ਮਹਿਕਦੀਪ ਕੌਰ ਪਹਿਲੇ ਅਤੇ ਅਰਸ਼ਦੀਪ ਕੌਰ ਦੂਜੇ ਸਥਾਨ ’ਤੇ ਰਹੇ। 3000 ਮੀਟਰ ਵਿਚ ਸੁਖਬੀਰ ਕੌਰ ਪਹਿਲੇ ਤੇ ਰਮਨਦੀਪ ਕੌਰ ਦੂਜੇ ਸਥਾਨ ਤੇ, 200 ਮੀਟਰ ਵਿਚ ਹੁਸਨਪ੍ਰੀਤ ਕੌਰ ਪਹਿਲੇ ਅਤੇ ਇੰਦਰਜੀਤ ਕੌਰ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਲੰਬੀ ਛਾਲ ਵਿੱਚ ਰਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, ਸ਼ਾੱਟ ਪੁੱਟ ਵਿੱਚ ਜਸਵੀਰ ਕੌਰ ਨੇ ਅੱਵਲ ਰਹੇ। ਮੁੰਡਿਆਂ ਵਿੱਚ ਲੰਬੀ ਛਾਲ ਵਿੱਚ ਕ੍ਰਿਸ਼ਨ ਪ੍ਰੀਤ ਸਿੰਘ ਪਹਿਲੇ ਸਥਾਨ ਤੇ ਰਿਹਾ ਅਤੇ ਸ਼ਾਟ ਪੁੱਟ ਵਿੱਚ ਗਗਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਕੋਚ ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਦਾਨ ਸਿੰਘ, ਧਰਮਿੰਦਰ ਸਿੰਘ, ਨਛੱਤਰ ਸਿੰਘ, ਸੁਖਵਿੰਦਰ ਸਿੰਘ, ਭੋਲਾ ਸਿੰਘ, ਅਵਤਾਰ ਸਿੰਘ ਅਤੇ ਰਾਜਦੀਪ ਸਿੰਘ ਸਿੱਧੂ ਹਾਜ਼ਰ ਸਨ।