ਫ਼ਰੀਦਕੋਟ 06 ਅਪ੍ਰੈਲ 2024
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਤਹਿਤ ਫਰੀਦਕੋਟ ਜਿਲੇ ਦੇ ਸਰਕਾਰੀ ਸੀਨੀਅਕ ਸੈਕੰਡਰੀ ਸਕੂਲ ਗੋਲੇਵਾਲਾ ਵਿਖੇ ਜਿਲ੍ਹਾ ਨੋਡਲ ਅਫਸਰ ਸਵੀਪ ਕਮ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਜਸਬੀਰ ਸਿੰਘ ਜੱਸੀ ਸਹਾਇਕ ਜਿਲ੍ਹਾ ਨੋਡਲ ਅਫਸਰ ਅਤੇ ਸਕੂਲ ਦੇ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ ਤੇ ਆਉਣ ਵਾਲੀਆਂ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਸਕੂਲ ਵਿਚ ਚੋਣ ਕਮਿਸ਼ਨ ਪੰਜਾਬ ਵੱਲੋਂ ਦਿੱਤੇ ਸਲੋਗਨ ਅਬ ਕੀ ਬਾਰ 70 ਪ੍ਰਤੀਸ਼ਤ ਪਾਰ ਤਹਿਤ ਸਲੋਗਨ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ।
ਇਸ ਮੌਕੇ ਸਕੂਲ ਦੇ ਅਧਿਆਪਕਾਂ ਵੱਲੋਂ ਸਵੇਰ ਦੀ ਸਭਾ ਵਿਚ ਵੋਟ ਦੇ ਅਧਿਕਾਰ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੱਚਿਆਂ ਨੇ ਬੜੇ ਵਧੀਆ ਸਲੋਗਨ ਲਿਖੇ ਅਤੇ ਵਧੀਆ ਸਲੋਗਲ ਲਿਖਣ ਵਾਲੇ ਬੱਚਿਆਂ ਦੀ ਸਕੂਲ ਦੇ ਸਟਾਫ ਨੇ ਹੌਸਲਾਅਫਜਾਈ ਕੀਤੀ।
ਇਸ ਮੌਕੇ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਕਿਹਾ ਕਿ ਜਿੱਥੇ ਅਸੀਂ ਆਪਣੀ ਵੋਟ ਦੀ ਵਰਤੋਂ ਖੁਦ ਕਰਦੇ ਹਾਂ, ਉਥੇ ਦੂਜਿਆਂ ਨੂੰ ਵੀ ਵੋਟ ਪਾਉਣ ਦੇ ਅਧਿਕਾਰ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜਨ ਨੂੰ ਘਰੋਂ ਬਾਹਰ ਜਾਕੇ ਕੇ ਵੋਟ ਪਾਉਣ ਵਿਚ ਦਿੱਕਤ ਆਉਂਦੀ ਹੈ ਤਾਂ ਉਹ ਆਪਣੀ ਵੋਟ ਘਰ ਬੈਠ ਕੇ ਵੀ ਪਾ ਸਕਦੇ ਹਨ। ਇਸ ਮੌਕੇ ਸੀ-ਵਿਜਿਲ ਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਦੇ ਵਿਚ ਵੀ ਸਕੂਲ ਅੰਦਰ ਸਵੀਪ ਪ੍ਰੋਜੈਕਟ ਤਹਿਤ ਰੈlਕੀਤੀ ਜਾਣਗੀਆਂ। ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਥਰਡ ਜੈਂਡਰ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਸਾਈਕਲ ਰੈਲੀ ਕੱਢੀ ਜਾਵੇਗੀ। ਉਹਨਾਂ ਕਿਹਾ ਨੌਜਵਾਨ ਵੋਟਰਾਂ ਨੂੰ ਵੀ ਵੋਟ ਪਾਉਣ ਦੇ ਅਧਿਕਾਰ ਲਈ ਵੱਖ-ਵੱਖ ਮੁਕਾਬਲਿਆਂ ਤਹਿਤ ਨਿਰੰਤਰ ਜਾਗਰੂਕ ਕੀਤਾ ਜਾਵੇਗਾ।