ਫਾਜ਼ਿਲਕਾ, 23 ਜੁਲਾਈ
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਜ਼ਿਲਕਾ ਵਿਖੇ ਬਚਿਆਂ ਨੂੰ ਕਰੀਅਰ ਪ੍ਰਤੀ ਸੁਚੇਤ ਕਰਨ ਲਈ ਸ਼ੁਰੂ ਕੀਤੇ ਸਿਖੋ ਤੇ ਵਧੋ (ਲਰਨ ਐਂਡ ਗ੍ਰੋਅ) ਪ੍ਰੋਗਰਾਮ ਦੇ ਦੂਜੇ ਫੇਜ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰਖੇੜਾ ਵਿਖੇ ਪ੍ਰੇਰਣਾਦਾਇਕ ਲੈਕਚਰ ਆਯੋਜਿਤ ਕੀਤਾ ਗਿਆ l
ਇੱਸ ਪ੍ਰੋਗਰਾਮ ਵਿੱਚ ਡਾ ਵਿਜੇ ਗਰੋਵਰ, ਪ੍ਰਿੰਸੀਪਲ ਡੀ. ਏ. ਵੀ ਕਾਲਿਜ ਆਫ ਐਜੂਕੇਸ਼ਨ ਅਬੋਹਰ ਨੇ ਉਚੇਚੇ ਤੋਰ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣੇ ਕਰਿਅਰ ਪ੍ਰਤੀ ਹੁਣੇ ਤੋਂ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਉਚੇਰੀ ਪੜਾਈ ਲਈ ਵਿਸਿਆਂ ਦੀ ਚੋਣ ਆਪਣੀ ਰੂਚੀ ਮੁਤਾਬਕ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅੰਦਰ ਦੇ ਹੁਨਰ ਨੂੰ ਪਹਿਚਾਣਨਾ ਹੋਵੇਗਾ ਤਾਂ ਹੀ ਜਿੰਦਗੀ ਵਿਚ ਖੁਸ਼ ਰਹਿਣ ਦੇ ਨਾਲ-ਨਾਲ ਕਾਬਲ ਬਣ ਸਕਾਂਗੇ।
ਡਾ. ਵਿਜੈ ਗਰੋਵਰ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੁੰ ਆਪਦੇ ਆਪ ਨੂੰ ਨਿਖਾਰਨ ਦੀ ਲੋੜ ਹੈ ਨਾ ਕਿ ਕਿਸੇ ਦੂਸਰੇ ਵਿਦਿਆਰਥੀ ਦੇ ਪਿਛੇ ਲਗ ਕੇ ਉਸ ਵਾਂਗ ਬਣਨ ਦੀ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਅੰਦਰ ਵਿਸ਼ੇਸ਼ ਹੁਨਰ ਹੁੰਦਾ ਹੈ ਜਿਸ *ਤੇ ਕੰਮ ਕਰਕੇ ਅਸੀ ਅਗੇ ਵਧ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਮਾਜ ਵਿਚ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ ਤੇ ਆਪਣੇ ਆਪ ਨੂੰ ਮਾੜੀਆਂ ਕੁਰੀਤੀਆਂ ਤੋਂ ਬਚਾਉਣਾ ਚਾਹੀਦਾ ਹੈ।
ਡਾ ਵਿਜੇ ਗਰੋਵਰ ਦੁਆਰਾ ਆਪਣੇ ਵੱਡਮੁਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ, ਇਹਨਾਂ ਦੁਆਰਾ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ, ਕਰੀਅਰ ਗਾਈਡੈਂਸ ਅਤੇ ਭਵਿੱਖ ਦਾ ਹਾਣੀ ਬਣਨ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ l
ਸਿਖਿਆ ਵਿਭਾਗ ਦੇ ਨੋਡਲ ਅਫਸਰ ਸ਼੍ਰੀ ਵਿਜੇ ਪਾਲ ਦੁਆਰਾ ਮੁੱਖ ਮਹਿਮਾਨ ਵੱਲੋਂ ਬੱਚਿਆਂ ਨੂੰ ਪ੍ਰੇਰਣਾਦਾਇਕ ਲੈਕਚਰ ਦੇਣ ਅਤੇ ਜਿੰਦਗੀ ਵਿਚ ਸਫਲ ਹੋਣ *ਦੇ ਨੁਕਤੇ ਸਾਂਝੇ ਕਰਨ *ਤੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਮੁੱਖ ਮਹਿਮਾਨ ਨੂੰ ਵਿਸ਼ਵਾਸ ਦਵਾਉਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਅਹਿਮ ਜਾਣਕਾਰੀ ਤੇ ਜਿੰਦਗੀ ਦੇ ਸਫਲ ਸੂਤਰ ਦਸੇ ਗਏ ਹਨ ਉਨ੍ਹਾਂ *ਤੇ ਬਚਿਆਂ ਨੂੰ ਜਰੂਰ ਅਮਲ ਕਰਨ ਦੀ ਲੋੜ ਹੈ।
ਸ੍ਰੀ ਧਰਮ ਪਾਲ ਜਾਲਪ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਭੇਂਟ ਕੀਤੇ l ਸ਼੍ਰੀਮਤੀ ਅੰਜੂ ਬਾਲਾ(ਅੰਗਰੇਜ਼ੀ ਮਿਸਟ੍ਰੈਸ) ਦੁਆਰਾ ਮੰਚ ਦਾ ਸੰਚਾਲਨ ਕੀਤਾ ਗਿਆ l
ਇੱਸ ਪ੍ਰੋਗਰਾਮ ਵਿੱਚ ਸ੍ਰੀ ਨਵਦੀਪ ਇੰਦਰ ਸਿੰਘ, ਸ਼੍ਰੀ ਪ੍ਰੇਮ ਚੰਦ, ਸ਼੍ਰੀਮਤੀ ਮੋਨਿਕਾ ਅਤੇ ਸ਼੍ਰੀਮਤੀ ਰੇਖਾ ਪਰੂਥੀ ਦਾ ਵਿਸ਼ੇਸ਼ ਪ੍ਰੋਗਰਾਮ ਨੂੰ ਸਫਲ ਬਣਾਉਣ *ਤੇ ਯੋਗਦਾਨ ਰਿਹਾ।