ਫਾਜ਼ਿਲਕਾ 28 ਜੁਲਾਈ 2024
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਸ੍ਰੀਮਤੀ ਨਵਦੀਪ ਕੌਰ ਵੱਲੋਂ ਮਿਸ਼ਨ ਸ਼ਕਤੀ ਸੰਕਲਪ ਤਹਿਤ 100 ਦਿਨ ਵਿਸ਼ੇਸ਼ ਜਾਗਰੂਕਤਾ ਮੁਹਿਮ ਚਲਾ ਕੇ ਲੜਕੀਆਂ ਅਤੇ ਔਰਤਾਂ ਨੂੰ ਸਰਕਾਰ ਦੁਆਰਾ ਔਰਤਾਂ ਦੇ ਸਸ਼ਕਤੀਕਰਨ ਲਈ ਚਲਾਈਆਂ ਜਾਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ!
ਸਖੀ ਸੈਂਟਰ ਇੰਚਾਰਜ ਗੌਰੀ ਸਚਦੇਵਾ ,ਡੀ.ਐਚ.ਈ.ਡਬਲਿਓ ਅੰਕਿਤ , ਭਗਵੰਤ ਸਿੰਘ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪੀ.ਐਲ.ਵੀ ਪ੍ਰੀਤਮ ਸਿੰਘ ਵੱਲੋਂ ਸਰਕਲ ਮੀਟਿੰਗ ਜਲਾਲਾਬਾਦ , ਚੱਕ ਅਰਾਈਆਂ ਵਾਲਾ , ਕੁਆੜਿਆ ਵਾਲੀ , ਮੰਨੇ ਕੇ ਅਤੇ ਪਿੰਡ ਰਾਣਾ ਵਿਖੇ ਮੇਲੇ ਦੌਰਾਨ ਔਰਤਾਂ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ । ਇਸ ਜਾਗਰੂਕਤਾ ਮੁਹਿੰਮ ਅਧੀਨ ਇਸਤਰੀਆਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਸ਼ਿਕਾਇਤ ਹੈਲਪ ਲਾਈਨ ਨੰਬਰ ਦੀ ਜਾਣਕਾਰੀ ਦਿੱਤੀ ਗਈ।
ਮਿਸ਼ਨ ਸ਼ਕਤੀ ਸੰਕਲਪ ਤਹਿਤ 100 ਦਿਨ ਵਿਸ਼ੇਸ਼ ਜਾਗਰੂਕਤਾ ਮੁਹਿਮ ਚਲਾ ਕੇ ਲੜਕੀਆਂ ਅਤੇ ਅਰੋਤਾਂ ਦੇ ਅਧਿਕਾਰਾਂ ਪ੍ਰਤੀ ਕੀਤਾ ਗਿਆ ਜਾਗਰੂਕ


