ਸਾਹਿਬਜ਼ਾਦਾ ਅਜੀਤ ਸਿੰਘ ਨਗਰ 02 ਦਸੰਬਰ, 2024:
ਆਈ.ਸੀ.ਐਫ. ਡਰੈਗਨ ਬੋਟ ਵਰਲਡ ਚੈਂਪੀਅਨਸ਼ਿਪ ਜੋ ਫੀਲੀਪੀਨਜ਼ ਵਿਖੇ ਮਿਤੀ 28 ਅਕਤੂਬਰ ਤੋਂ 4 ਨਵਬੰਰ ਤੱਕ ਹੋਈ, ਜਿਸ ਵਿੱਚ ਮੋਹਾਲੀ ਜ਼ਿਲ੍ਹੇ ਦੇ ਖਿਡਾਰੀ ਮਾਨੀਕ ਅਰੋੜਾ ਅਤੇ ਸਤਨਾਮ ਸਿੰਘ ਵੱਲੋ ਸੀਨੀਅਰ ਮੈਨ (ਡੀ-20), 2 ਕਿਲੋਮੀਟਰ ਈਵੈਂਟ ਵਿੱਚ ਕਾਸੇ ਦਾ ਤਗਮਾ ਹਾਸਲ ਕੀਤਾ ਗਿਆ, ਦੀ ਪ੍ਰਸੰਸਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਐਸ.ਏ.ਐਸ.ਨਗਰ ਵੱਲੋ ਕੀਤੀ ਗਈ ਅਤੇ ਕਿਹਾ ਗਿਆ ਕੀ ਜਲਦ ਹੀ ਮੋਹਾਲੀ ਜ਼ਿਲ੍ਹੇ ਵਿੱਚ ਵੀ ਕੈਕਿੰਗ ਕਨੋਇੰਗ ਦਾ ਸੈਂਟਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਸ੍ਰੀ ਰੁਪੇਸ਼ ਕੁਮਾਰ ਬੇਗੜਾ ਅਤੇ ਪੰਜਾਬ ਕੈਕਿੰਗ ਕਨੋਇੰਗ ਐਸੋਸ਼ੀਏਸ਼ਨ ਪ੍ਰਭਜੀਤ ਸਿੰਘ, ਜਰਨਲ ਸੈਕਟਰੀ, ਵੱਲੋਂ ਵੀ ਦੋਨਾਂ ਖਿਡਾਰੀਆਂ ਦੀ ਪ੍ਰਸੰਸਾ ਅਤੇ ਵਧਾਈ ਦਿੱਤੀ ਗਈ।