ਫਾਜ਼ਿਲਕਾ 22 ਮਾਰਚ
ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੀ ਰਹਿਨੁਮਾਈ ਹੇਠ ਅਤੇ ਵਧੀਕ ਡਿਪਟੀ ਕਮਿਸ਼ਨਰ (ਜ਼), ਫਾਜ਼ਿਲਕਾ ਡਾ. ਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ,ਫ਼ਾਜ਼ਿਲਕਾ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਜਿਲ੍ਹਾ ਫਾਜ਼ਿਲਕਾ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲਾਂ ਦੇ ਪ੍ਰਿੰਸੀਪਲ ਕਮ ਨਵ – ਨਿਯੁਕਤ ਬਾਲ ਵਿਆਹ ਰੋਕੂ ਅਫ਼ਸਰਾਂ ਨੂੰ ਵੱਖ ਵੱਖ ਕਾਨੂੰਨਾਂ ਜਿੰਵੇ ਕਿ ਪੋਕਸੋ ਐਕਟ 2012, ਜੇ.ਜੇ.ਬੀ ਐਕਟ, 2015 ਅਤੇ ਬਾਲ ਵਿਆਹ ਐਕਟ, 2015 ਆਦਿ ਸਬੰਧੀ ਟ੍ਰੇਨਿੰਗ ਦੇਣ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਸ ਦੌਰਾਨ ਟ੍ਰੇਨਿੰਗ ਵਿੱਚ ਸਾਮਿਲ ਹੋਣ ਵਾਲੇ ਬਾਲ ਵਿਆਹ ਰੋਕੂ ਅਫ਼ਸਰਾਂ ਨੂੰ ਟ੍ਰੇਨਿੰਗ ਵਿੱਚ ਆਏ ਰਿਸੋਰਸ ਪਰਸਨ ਵਜੋਂ ਐਡਵੋਕੇਟ ਮੀਨੂ ਬਜਾਜ ਵੱਲੋਂ ਨਵ – ਨਿਯੁਕਤ ਬਾਲ ਵਿਆਹ ਰੋਕੂ ਅਫ਼ਸਰਾਂ ਨੂੰ ਵੱਖ ਵੱਖ ਕਾਨੂੰਨਾਂ ਜਿੰਵੇ ਕਿ ਪੋਕਸੋ ਐਕਟ 2012, ਜੇ.ਜੇ.ਬੀ ਐਕਟ, 2015 ਅਤੇ ਬਾਲ ਵਿਆਹ ਐਕਟ, 2015 ਆਦਿ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸੈਂਟਰ ਐਡਮਿਨ ਸ਼੍ਰੀਮਤੀ ਗੋਰੀ ਵੱਲੋਂ ਸਖੀ. ਵਨ ਸਟਾਪ ਸੈਂਟਰ ਸਕੀਮ ਰਾਹੀਂ ਦਿੱਤੀ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਬਾਲ ਸੁਰੱਖਿਆ ਵਿਭਾਗ ਤਹਿਤ ਚੱਲ ਰਹੀਆਂ ਸਕੀਮਾਂ ਬਾਰੇ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਣਵੀਰ ਕੌਰ ਵੱਲੋਂ ਵੇਰਵੇ ਸਹਿਤ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਜਿਲ੍ਹਾ ਪ੍ਰੋਗਰਾਮ ਅਫਸਰ, ਫਾਜ਼ਿਲਕਾ ਸ਼੍ਰੀਮਤੀ ਨਵਦੀਪ ਕੌਰ ਵੱਲੋਂ ਸਮੂਹ ਹਾਜਰੀਆਨ ਦਾ ਧੰਨਵਾਦ ਕਰਦੇ ਹੋਏ ਨਵ – ਨਿਯੁਕਤ ਬਾਲ ਵਿਆਹ ਰੋਕੂ ਅਫ਼ਸਰਾਂ ਇੱਕ ਜੁੱਟ ਹੋਕੇ ਟੀਮ ਵੱਜੋਂ ਕੰਮ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਡੀ.ਪੀ.ਓ ਦਫਤਰ ਦਾ ਸਮੂੱਚਾ ਸਟਾਫ ਮੌਜੂਦ ਸੀ।
ਜਿਲ੍ਹਾ ਫਾਜ਼ਿਲਕਾ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਬਾਲ ਵਿਆਹ ਰੋਕੂ ਅਫ਼ਸਰਾਂ ਨੂੰ ਵੱਖ ਵੱਖ ਕਾਨੂੰਨਾਂ ਬਾਰੇ ਦਿੱਤੀ ਸਿਖਲਾਈ


