ਸ੍ਰੀ ਮੁਕਤਸਰ ਸਾਹਿਬ 13 ਜੂਨ ਸ੍ਰੀ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ— ਕਮ— ਜਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਐਸ.ਆਈ.ਆਰ—2026 ਪ੍ਰਕਿਰਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਧਾਨ ਸਭਾ ਹਲਕਾ ਲੰਬੀ—83, ਗਿੱਦੜਬਾਹਾ—84,ਮਲੋਟ—85,ਸ੍ਰੀ ਮੁਕਤਸਰ ਸਾਹਿਬ—86 ਦੇ ਕਲੀਰੀਕਲ, ਟੈਕਨੀਕਲ ਅਤੇ ਡਿਪੂਟਿਡ ਸਟਾਫ ਨੂੰ ਸਿਖਲਾਈ ਦਿੱਤੀ ਗਈ।
ਸਿਖਲਾਈ ਦੌਰਾਨ ਜਿ਼ਲ੍ਹਾ ਲੇਵਲ ਮਾਸਟਰ ਟਰੇਨਰ ਨੀਰਜ ਪਟੇਲ ਇੰਗਲਿਸ਼ ਲੈਕਚਰਾਰ,ਸੁਨੀਲ ਜੱਗਾ ਪੰਜਾਬੀ ਲੈਕਚਰਾਰ,ਹਰਜਿੰਦਰ ਸਿੰਘ ਕਮਰਸ਼ ਲੈਕਚਰਾਰ, ਰੰਜੀਵ ਕੁਮਾਰ ਇੰਗਲਿਸ਼ ਲੈਕਚਰਾਰ ਵਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿੱਧੀ ਨਿਗਰਾਨੀ ਹੇਠ ਐਸ.ਆਈ.ਆਰ. ਨਾਲ ਸਬੰਧਤ ਹਰ ਗਤੀਵਿਧੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾਣਾ ਹੈ ਤਾਂ ਜੋ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ—ਬਿੰਨ ਪਾਲਣਾ ਹੋ ਸਕੇ ਅਤੇ ਐਸ.ਆਈ.ਆਰ. ਪ੍ਰਕਿਰਿਆ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ।
