ਅੰਮ੍ਰਿਤਸਰ 13 ਮਾਰਚ 2024–
ਮੁੱਖ ਮੰਤਰੀ ਪੰਜਾਬ ਅਤੇ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਂਸ ਦੇ ਤਕਨੀਕੀ ਸਿੱਖਿਆ ਦੇ ਪ੍ਰਤੀ ਰੁਝਾਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਤੇ ਪ੍ਰਿੰਸੀਪਲ ਸਕੱਤਰ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਵਧੀਕ ਡਾਇਰੈਕਟਰ ਉਦਯੋਗਿਕ ਸਿਖਲਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਦੇ ਮੋਟਰ ਮਕੈਨਿਕ ਟ੍ਰੇਡ ਦੇ ਸਟੂਡੈਂਟਸ ਦੀ ਟ੍ਰੇਨਿੰਗ ਨੂੰ ਅਪਗ੍ਰੇਡ ਕਰਨ ਦੇ ਲਈ ਮਾਰੂਤੀ ਸਜੂਕੀ ਇੰਡੀਆ ਲਿਮਿਟਡ ਗੁੜਗਾਵਾਂ ਦੇ ਨਾਲ ਐਮਓਯੂ ਸੰਸਥਾ ਦੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਦੇ ਵੱਲੋਂ ਸਾਈਨ ਕੀਤਾ ਗਿਆ।
ਇਸ ਮੌਕੇ ਤੇ ਮਾਰੂਤੀ ਮਿਸਟਰ ਸਾਰਥਕ ਭਾਰਗਵ,ਰਿਜਨਲ ਸਕਿਲ ਡਿਵੈਲਪਮੈਂਟ ਮੈਨੇਜਰ (ਪੰਜਾਬ, ਹਰਿਆਣਾ ਜੰਮੂ ਕਸ਼ਮੀਰ ਅਤੇ ਹਿਮਾਚਲ,) ਮਿਸਟਰ ਅੰਮ੍ਰਿਤਪਾਲ ਸਿੰਘ ਮਾਰੂਤੀ ਸਜੂਕੀ ਵੱਲੋਂ ਅਤੇ ਗੌਰਮੈਂਟ ਆਈ ਟੀ ਆਈ ਲੜਕੀਆਂ ਅੰਮ੍ਰਿਤਸਰ ਦੇ ਪ੍ਰਿੰਸੀਪਲ ਸ੍ਰੀ ਨਵਜੋਤ ਸਿੰਘ ਧੂਤ ਅਤੇ ਸਬੰਧਿਤ ਟਰੇਡ ਦੇ ਇੰਸਟਰਕਟਰ ਸ੍ਰੀ ਗੁਰਮੀਤ ਸਿੰਘ ਹਾਜ਼ਰ ਸਨ। ਇਸ ਐਮ ਓ ਯੂ ਦੇ ਤਹਿਤ ਮਾਰੂਤੀ ਸਜੂਕੀ ਇੰਡੀਆ ਲਿਮਿਟਡ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਦੇ ਸਟਾਫ ਅਤੇ ਸਟੂਡੈਂਟਸ ਨੂੰ ਹਾਈ ਗ੍ਰੇਡ ਇਲੈਕਟ੍ਰੀਕਲ ਵਹੀਕਲ ਦੀ ਟ੍ਰੇਨਿੰਗ ਅਤੇ ਟ੍ਰੇਨਿੰਗ ਦੇ ਨਾਲ ਕੰਮ ਆਉਣ ਵਾਲੇ ਤਕਰੀਬਨ ਡੇਢ ਲੱਖ ਰੁਪਏ ਦੇ ਸਾਜੋ ਸਮਾਨ ਦਿੱਤੇ ਜਾਣਗੇ। ਅਤੇ ਬਾਅਦ ਵਿਚ ਲੋਕਲ ਸਰਵਿਸ ਸਟੇਸ਼ਨ ਦੇ ਉੱਤੇ ਨੋਕਰੀ ਵੀਂ ਲਗਾ ਕੇ ਦੇਣਗੇ ।