ਲੋਕ ਸਭਾ ਚੋਣਾਂ 2024  ਸਬੰਧੀ ਚੋਣ ਅਮਲੇ ਦੀ ਹੋਈ ਟ੍ਰੇਨਿੰਗ

Faridkot

ਫ਼ਰੀਦਕੋਟ 11 ਮਾਰਚ 2024

ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ 2024 ਸਬੰਧੀ ਅੱਜ ਚੋਣ ਅਮਲੇ ਦੀ ਟ੍ਰੇਨਿੰਗ ਹੋਈ।  ਡਿਪਟੀ ਕਮਿਸ਼ਨਰ ਨੇ ਦੱਸਿਆ ਟ੍ਰੇਨਿੰਗ ਵਿਚ ਨੋਡਲ ਅਫਸਰਾਂ ਨੂੰ ਉਨ੍ਹਾਂ ਦੇ ਕੰਮਾਂ ਸਬੰਧੀ ਵੇਰਵੇ ਦਿੱਤੇ ਜਾ ਰਹੇ ਹਨ ਅਤੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਵੱਖ-ਵੱਖ ਟੀਮਾਂ ’ਚ ਲਗਾਏ ਕਰਮਚਾਰੀਆਂ ਨੂੰ ਚੋਣਾਂ ਦੇ ਨੋਟੀਫਿਕੇਸ਼ਨ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ, ਤਾਂ ਜੋ ਚੋਣਾਂ ਦੇ ਕੰਮ ’ਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਨਾ ਆਵੇ। 

         ਸ਼੍ਰੀਮਤੀ ਵੀਰਪਾਲ ਕੌਰ ਪੀ.ਸੀ.ਐਸ, ਸਹਾਇਕ ਰਿਟਰਨਿੰਗ ਅਫਸਰ 88-ਕੋਟਕਪੂਰਾ-ਕਮ-ਡਿਸਟ੍ਰਿਕ ਲੈਵਲ ਮਾਸਟਰ ਟ੍ਰੇਨਰ ਵੱਲੋਂ ਨੌਮੀਨੇਸ਼ਨ,ਕੁਆਲੀਫਿਕੇਸ਼ਨ ਅਤੇ ਡਿਸਕੁਆਲੀਫਿਕੇਸ਼ਨ, ਸਕਰਿਉਨਿਟੀ ਆਫ ਨੌਮੀਨੇਸ਼ਨ, ਵਿਦਡਰਾਅਲ ਆਫ ਕੈਂਡੀਡੇਚਰ ਅਤੇ ਅਲਾਟਮੈਂਟ ਆਫ਼ ਸਿੰਬਲਜ਼ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

          ਇਸ ਤੋਂ ਇਲਾਵਾ ਮੈਡਮ ਤੁਸ਼ਿਤਾ ਗੁਲਾਟੀ ਸਹਾਇਕ ਕਮਿਸ਼ਨਰ (ਜ) ਫਰੀਦਕੋਟ ਵੱਲੋਂ ਪੋਲਿੰਗ ਸਟਾਫ ਵੈਲਫੇਅਰ, ਮਟੀਰੀਅਲ ਸਬੰਧੀ ਹਦਾਇਤਾਂ ਅਨੁਸਾਰ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਸ਼੍ਰੀ ਮਨਜੀਤ ਪੁਰੀ ਜਿਲ੍ਹਾ ਭਾਸ਼ਾ ਅਫਸਰ ਫਰੀਦਕੋਟ-ਕਮ-ਡਿਸਟ੍ਰਿਕ ਲੈਵਲ ਮਾਸਟਰ ਟ੍ਰੇਨਰ ਸਬੰਧਤ ਟੀਮ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਪੀ.ਪੀ.ਟੀਜ਼ ਅਨੁਸਾਰ  ਟ੍ਰੇਨਿੰਗ ਦਿੱਤੀ ਗਈ।