ਸ੍ਰੀ ਮੁਕਤਸਰ ਸਾਹਿਬ, 13 ਫਰਵਰੀ
ਅਗਾਮੀ ਲੋਕ ਸਭਾ ਚੋਣਾ 2024 ਦੇ ਮੱਦੇਨਜ਼ਰ ਪੋਲਿੰਗ ਸਟਾਫ ਦਾ ਡਾਟਾ ਇਕੱਤਰ ਕਰਨ ਲਈ ਸ੍ਰੀ ਗੁਰਜਿੰਦਰ ਸਿੰਘ ਡੀ.ਆਈ.ਓ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਨੈਕਸ਼ਟ ਜਨਰੇਸ਼ਨ ਡਾਈਸ ਸਾਫਟਵੇਅਰ ਦੀ ਟਰੇਨਿੰਗ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਦਿੱਤੀ ਗਈ।
ਟਰੇਨਿੰਗ ਦੌਰਾਨ ਦੱਸਿਆ ਕਿ ਉਹ ਆਪਣੇ-ਆਪਣੇ ਵਿਭਾਗ ਵਿੱਚ ਤਾਇਨਾਤ ਏ ਸ੍ਰੇਣੀ,ਬੀ ਸ੍ਰੇਣੀ ਅਤੇ ਸੀ ਸ੍ਰੇਣੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡਾਟਾ ਪੂਰੀ ਸਾਵਧਾਨੀ ਨਾਲ ਦਰਜ ਕਰਨ ਅਤੇ ਡੀ ਕਲਾਸ ਕਰਮਚਾਰੀਆਂ ਸਬੰਧੀ ਸੂਚਨਾਂ ਦਸਤੀ ਆਈ.ਆਈ.ਸੀ. ਦਫਤਰ ਵਿਖੇ ਜਮ੍ਹਾਂ ਕਰਵਾਈ ਜਾਵੇ ਤਾਂ ਜੋ ਲੋਕ ਸਭਾ ਚੋਣਾ ਦਾ ਕੰਮ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ।
ਅਗਾਮੀ ਲੋਕ ਸਭਾ ਚੋਣਾ 2024 ਦੇ ਮੱਦੇਨਜ਼ਰ ਪੋਲਿੰਗ ਸਟਾਫ ਨੂੰ ਦਿੱਤੀ ਗਈ ਟਰੇਨਿੰਗ


