ਮਲੋਟ ਲੰਬੀ 5 ਮਈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਅਮਲੇ ਨੂੰ ਅੱਜ ਵੱਖ—ਵੱਖ ਥਾਵਾਂ ਤੇ ਸਿਖਲਾਈ ਦਿੱਤੀ ਗਈ। ਇਸੇ ਲੜੀ ਤਹਿਤ ਵਿਧਾਨ ਸਭਾ ਲੰਬੀ ਅਧੀਨ ਜਿਨਾਂ ਕਰਮਚਾਰੀਆਂ ਦੀ ਡਿਊਟੀ ਲੱਗੀ ਸੀ ਉਹਨਾਂ ਨੂੰ ਮਿਮਿਟ ਮਲੋਟ ਵਿਖੇ ਸਿਖਲਾਈ ਦਿੱਤੀ ਗਈ। ਇਹ ਜਾਣਕਾਰੀ ਲੰਬੀ ਦੇ ਸਹਾਇਕ ਰਿਟਰਨਿੰਗ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਨਯਨ ਨੇ ਦਿੱਤੀ।
ਉਹਨਾਂ ਨੇ ਦੱਸਿਆ ਕਿ ਇੱਥੇ ਕਰਮਚਾਰੀਆਂ ਨੂੰ ਚੋਣ ਪ੍ਰਕਿਰਿਆ ਸਬੰਧੀ ਸਿਖਲਾਈ ਦੇਣ ਦੇ ਨਾਲ ਨਾਲ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਗਰਮੀ ਦੇ ਦੁਸ਼ ਪ੍ਰਭਾਵ ਪ੍ਰਗਟ ਹੋਣ ਤੇ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਮੁਢਲੀ ਸਹਾਇਤਾ ਸਬੰਧੀ ਵੀ ਸਿਖਲਾਈ ਦਿੱਤੀ ਗਈ। ਇਸ ਤੋਂ ਬਿਨਾਂ ਇੱਥੇ ਕਰਮਚਾਰੀਆਂ ਨੂੰ ਪੋਸਟਰ ਬੈਲਟ ਪੇਪਰ ਰਾਹੀਂ ਆਪਣਾ ਮਤਦਾਨ ਜਰੂਰ ਕਰਨ ਲਈ ਵੀ ਪਰੇਰਿਤ ਕੀਤਾ ਗਿਆ ਅਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਸਨ। ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਚੋਣ ਅਮਲੇ ਦੀ ਹਿੱਤਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ ਉੱਥੇ ਹੀ ਗਰਮੀ ਤੇ ਪ੍ਰਭਾਵਾਂ ਦੇ ਮੱਦੇ ਨਜ਼ਰ ਸਾਰੀਆਂ ਚੋਣ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਚੋਣ ਅਮਲੇ ਨੂੰ ਦਿੱਤੀ ਗਈ ਸਿਖਲਾਈ, ਗਰਮੀ ਦੇ ਪ੍ਰਭਾਵ ਤੋਂ ਬਚਾਓ ਸਬੰਧੀ ਮੁਢਲੀ ਸਹਾਇਤਾ ਸਬੰਧੀ ਵੀ ਦਿੱਤੀ ਗਈ ਜਾਣਕਾਰੀ


