4 ਜੂਨ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਕਾਊਂਟਿੰਗ ਸਟਾਫ ਨੂੰ ਦਿੱਤੀ ਗਈ ਟ੍ਰੇਨਿੰਗ

Fazilka

ਫਾਜ਼ਿਲਕਾ 29 ਮਈ 2024…..

ਲੋਕ ਸਭਾ ਚੋਣਾਂ-2024 ਦੀਆਂ ਵੋਟਾਂ ਦੀ 4 ਜੂਨ ਨੂੰ ਹੋਣ ਵਾਲੀ ਗਿਣਤੀ ਨੂੰ ਮੱਦੇਨਜਰ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਰਾਕੇਸ਼ ਕੁਮਾਰ ਪੋਪਲੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਵਿਖੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਕਾਊਂਟਿੰਗ ਸਟਾਫ ਤੇ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਲੈਵਲ ਮਾਸਟਰ ਟ੍ਰੇਨਰ ਸੰਦੀਪ ਅਨੇਜਾ ਤੇ ਵਿਨੋਦ ਕੁਮਾਰ ਨੇ ਈ.ਵੀ.ਐਮ. ਅਤੇ ਵੀ.ਵੀ.ਪੈਟ ਤੇ ਵੋਟਾਂ ਦੀ ਗਿਣਤੀ ਤੇ ਮਿਲਾਨ ਦੀ ਸਮੁੱਚੀ ਪ੍ਰਕਿਰਿਆ ਦੀ ਸਿਖਲਾਈ ਦਿੱਤੀ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਰਾਕੇਸ਼ ਕੁਮਾਰ ਪੋਪਲੀ ਨੇ ਸਮੂਹ ਹਲਕਿਆਂ ਦੇ ਕਾਊਟਿੰਗ ਸਟਾਫ ਨੂੰ ਕਿਹਾ ਕਿ ਅੱਜ ਦੀ ਟ੍ਰੇਨਿੰਗ ਦਾ ਉਦੇਸ਼ ਉਨ੍ਹਾਂ ਨੂੰ ਇਹ ਸਮਝਾਉਣਾ ਹੈ ਕਿ 4 ਜੂਨ ਨੂੰ ਈ.ਵੀ.ਐੱਮ ਤੇ ਵੀਵੀਪੈਟ ਤੋਂ ਵੋਟਾਂ ਦੀ ਗਿਣਤੀ ਤੇ ਮਿਲਾਣ ਕਿਵੇਂ ਕਰਨਾ ਹੈ।  ਉਨ੍ਹਾਂ ਕਿਹਾ ਕਿ ਸਮੂਹ ਕਾਊਟਿੰਗ ਸਟਾਫ ਸਾਰੀਆਂ ਬਾਰੀਕੀਆਂ ਨੂੰ ਪੂਰੀ ਤਰ੍ਹਾਂ ਸਮਝ ਲੈਣ ਤਾਂ ਜੋ 4 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਲੈਵਲ ਮਾਸਟਰ ਟ੍ਰੇਨਰ ਸੰਦੀਪ ਅਨੇਜਾ ਤੇ ਵਿਨੋਦ ਕੁਮਾਰ ਵੱਲੋਂ ਪੀ.ਪੀ.ਟੀ. ਅਤੇ ਵੀਡੀਓ ਰਾਹੀਂ ਕੰਟਰੋਲ ਯੂਨਿਟ ਅਤੇ ਵੀ.ਵੀ.ਪੈਟ ਦੀ ਵਰਤੋਂ ਨਾਲ ਕਾਊਟਿੰਗ ਸਟਾਫ ਨੂੰ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ। ਸਮੂਹ ਕਾਊਟਿੰਗ ਸਟਾਫ 3 ਜੂਨ ਨੂੰ ਸਬੰਧਿਤ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਮਿਲਣਗੇ ਅਤੇ ਉਨ੍ਹਾਂ ਤੋਂ 4 ਜੂਨ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਸਬੰਧੀ ਆਪਣੀ ਡਿਊਟੀ ਦੇ ਪਹਿਚਾਣ ਪੱਤਰ ਅਤੇ ਹਦਾਇਤਾਂ ਹਾਸਲ ਕਰਨਗੇ। ਇਸ ਮੌਕੇ ਨੋਡਲ ਅਫਸਰ ਟ੍ਰੇਨਿੰਗ ਸੋਨੂੰ ਮਹਾਜਨ, ਅਸੈਂਬਲੀ ਲੈਵਲ ਮਾਸਟਰ ਟ੍ਰੇਨਰ ਪਵਨ ਅਰੋੜਾ, ਗੁਰਪ੍ਰੀਤ ਸਿੰਘ, ਸਵਰਨ ਸਿੰਘ, ਡਾ. ਵਿਜੇ ਗਰੋਵਰ ਅਤੇ ਅਮਿਤ ਕੁਮਾਰ ਆਦਿ ਅਸੈਂਬਲੀ ਮਾਸਟਰ ਟੇ੍ਨਰਜ਼ ਹਾਜਰ ਸਨ।