ਤੇਲ ਬੀਜ਼ ਫ਼ਸਲਾਂ ਦੀ ਕਾਸ਼ਤ ਸਬੰਧੀ ਲਗਾਈ ਗਈ ਟ੍ਰੇਨਿੰਗ

Sri Muktsar Sahib

ਸ੍ਰੀ ਮੁਕਤਸਰ ਸਾਹਿਬ, 14 ਅਗਸਤ:
ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਡਾ. ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲ (ਆਇਲਸੀਡਜ਼) ਅਧੀਨ ਆਫ਼ੀਸਰ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਟ੍ਰੇਨਿੰਗ ਦੌਰਾਨ ਸੋਹਣਗੜ੍ਹ ਫਾਰਮਵਰਸਿਟੀ ਤਹਿ: ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵਿਜਿ਼ਟ ਕਰਵਾਈ ਗਈ। ਜਿਸ ਵਿੱਚ ਸ਼੍ਰੀ ਕਮਲਜੀਤ ਹੇਅਰ ਵੱਲੋਂ ਸਮੂਹ ਫ਼ਸਲਾਂ ਦੀ ਕੁਦਰਤੀ ਖੇਤੀ ਦੇ ਨਾਲ-2 ਤਿਲਾਂ ਦੀ ਖੇਤੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਪ੍ਰਦਰਸ਼ਨੀ ਪਲਾਟ ਦਿਖਾਏ ਗਏ।

ਇਸ ਦੋ ਰੋਜ਼ਾ ਟੇ੍ਰਨਿੰਗ ਪ੍ਰੋਗਰਾਮ ਦੌਰਾਨ ਖੇਤੀ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ। ਜਿਸ ਲਈ ਵਿਸ਼ੇਸ਼ ਤੌਰ ਤੇ ਕ੍ਰਿਸ਼ੀ ਵਿਗਿਆਨ ਕੇਂਦਰ  ਸ਼੍ਰੀ ਮੁਕਤਸਰ ਸਾਹਿਬ ਤੋਂ ਸਹਾਇਕ ਨਿਰਦੇਸ਼ਕ ਟ੍ਰੇਨਿੰਗ ਡਾ. ਕਰਮਜੀਤ ਸ਼ਰਮਾਂ ਅਤੇ ਸਹਾਇਕ ਪ੍ਰੋਫੈਸਰ ਡਾ. ਵਿਵੇਕ ਕੁਮਾਰ ਫ਼ਸਲ ਵਿਗਿਆਨ ਵੱਲੋਂ ਸਾਉਣੀ ਅਤੇ ਹਾੜ੍ਹੀ ਦੇ ਸੀਜ਼ਨ ਦੌਰਾਨ ਬੀਜ਼ੀਆਂ ਜਾਣ ਵਾਲੀਆਂ ਤੇਲ ਬੀਜ਼ ਫ਼ਸਲਾਂ ਦੀ ਸਫ਼ਲ ਕਾਸ਼ਤ ਸਬੰਧੀ, ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਉਪਰੰਤ ਖੇਤੀਬਾੜੀ ਵਿਕਾਸ ਅਫ਼ਸਰ (ਮਾਰਕੀਟਿੰਗ)  ਡਾ: ਮਨਮੀਤ ਕੌਰ ਵੱਲੋਂ ਤੇਲ ਬੀਜ਼ ਫ਼ਸਲਾਂ ਅਤੇ ਉਤਪਾਦਾਂ ਦੀ ਮਾਰਕੀਟਿੰਗ ਸਬੰਧੀ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਦੌਰਾਨ ਕੁੱਲ 16 ਖੇਤੀਬਾੜੀ ਵਿਕਾਸ ਅਫ਼ਸਰਾਂ, 4 ਖੇਤੀਬਾੜੀ ਵਿਸਥਾਰ ਅਫ਼ਸਰਾਂ, ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਭਾਗ ਲਿਆ ਗਿਆ। 

ਅੰਤ ਵਿੱਚ ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਟ੍ਰੇਨਿੰਗ ਵਿੱਚ ਪਹੁੰਚੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਸਾਂਝੇ ਕੀਤੇ ਗਏ। ਟ੍ਰੇਨਿੰਗ ਪ੍ਰੋਗਰਾਮ ਦੇ ਆਯੋਜਨ ਵਿੱਚ ਡਾ: ਅਮਨਦੀਪ ਕੌਰ ਖੇਤੀਬਾੜੀ ਵਿਕਾਸ ਅਫ਼ਸਰ (ਬੀਜ਼) ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਅਤੇ ਸਟੇਜ ਦਾ ਸੰਚਾਲਨ ਵੀ ਕੀਤਾ ਗਿਆ।