ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਪੁਲਿਸ, ਟ੍ਰਾਂਸਪੋਰਟ, ਹਾਈਵੇਅ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ

Politics Punjab Rupnagar

ਰੂਪਨਗਰ, 18 ਮਾਰਚ: ਸੜਕ ਸੁਰੱਖਿਆ ਨੂੰ ਬਿਰਤਰ ਬਣਾਉਣ ਦੇ ਮੰਤਵ ਨਾਲ ਐੱਨ.ਆਈ.ਸੀ. ਰੂਪਨਗਰ ਵਲੋਂ ਪੁਲਿਸ, ਟ੍ਰਾਂਸਪੋਰਟ, ਹਾਈਵੇਅ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡਾਟਾਬੇਸ/ਈ-ਡਿਟੇਲਡ ਐਕਸੀਡੈਂਟ ਰਿਪੋਰਟ (ਆਈ.ਆਰ.ਏ.ਡੀ./ਈ.ਡੀ.ਏ.ਆਰ) ਦੀ ਵਿਸਥਾਰ ਵਿਚ ਟ੍ਰੇਨਿੰਗ ਦਿੱਤੀ ਗਈ। 

ਇਸ ਮੌਕੇ ਆਰ.ਟੀ.ਓ. ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਆਈ.ਆਰ..ਏ.ਡੀ ਪ੍ਰਾਜੈਕਟ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਦੀ ਪਹਿਲਕਦਮੀ ਹੈ ਜਿਸ ਦਾ ਉਦੇਸ਼ ਵਿਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ। ਇਸ ਟਿਚੇ ਨੂੰ ਹਾਸਲ ਕਰਨ ਲਈ ਸੜਕ ਦੁਰਘਟਨਾਵਾਂ ਸਬੰਧੀ ਦਰੁਸਤ ਅਤੇ ਇਕਸਾਰ ਡਾਟਾ ਇਕੱਤਰ ਕਰਨ ਦੇ ਸਿਸਟਮ ਦੀ ਸਥਾਪਨਾ ਦੀ ਲੋੜ ਦੇ ਮੱਦੇਨਜ਼ਰ ਆਈ.ਆਰ.ਏ.ਡੀ.ਮੋਬਾਇਲ ਅਤੇ ਵੈੱਬ ਐਪਲੀਕੇਸ਼ਨ ਵਿਕਸਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਐਪ ਦੀ ਮੱਦਦ ਨਾਲ ਡਾਟਾ ਇਕੱਤਰ ਕਰਕੇ ਦੁਰਘਟਨਾਵਾਂ ਦੇ ਬਲੇਕ ਸਪੋਟ ਏਰੀਏ ਦੀ ਸ਼ਨਾਖਤ ਕੀਤੀ ਜਾਵੇਗੀ ਜਿਸ ਨਾਲ ਉਸ ਏਰੀਏ ਉਤੇ ਕੰਮ ਕਰਕੇ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇਗਾ। 

ਇਸ ਸਮੁੱਚੀ ਟ੍ਰੈਨਿੰਗ ਦਾ ਸੰਚਾਲਨ ਰੋਲ ਆਉਟ ਮੈਨੇਜਰ ਰੂਪਨਗਰ ਬਲਜੀਤ ਸਿੰਘ ਵਲੋਂ ਡਿਸਟਿਕ ਇਨਫੋਰਮੈਟ ਐਸੋਸੀਏਟ ਰੂਪਨਗਰ ਸ਼੍ਰੀਮਤੀ ਮੌਸਮ ਅਤੇ ਰੋਲ ਆਉਟ ਮੈਨੇਜਰ ਮੋਹਾਲੀ ਇਕਬਾਲ ਦੇ ਸਹਿਯੋਗ ਨਾਲ ਕੀਤਾ ਗਿਆ। ਭਾਗ ਲੈਣ ਵਾਲੇ ਸਮੂਹ ਸੀਨੀਅਰ ਅਧਿਕਾਰੀਆਂ ਨੇ ਵੱਖ-ਵੱਖ ਗਤੀਵਿਧੀਆ ਵਿਚ ਸਰਗਰਮੀ ਨਾਲ ਹਿੱਸਾ ਲਿਆ। 

ਇਸ ਮੌਕੇ ਐਕਸੀਅਨ ਮੰਡੀ ਬੋਰਡ ਮੋਹਾਲੀ ਸੁਖਵਿੰਦਰ ਸਿੰਘ, ਡੀ.ਐਸ.ਪੀ. ਮੋਹਿਤ ਕੁਮਾਰ ਸਿੰਗਲਾ, ਏ.ਟੀ.ਓ. ਸਰਬਜੀਤ ਸਿੰਘ ਸੈਣੀ, ਮੋਟਰ ਵਹੀਕਲ ਇੰਸਪੈਕਟਰ ਨਿੰਰਕਾਰ ਸਿੰਘ ਸੰਧੂ, ਅੰਕਿਤ ਸ਼ੁਕਲਾ, ਲੋਕ ਨਿਰਮਾਣ ਵਿਭਾਗ ਤੋਂ ਸੰਦੀਪ ਰਾਏ, ਨੈਸ਼ਨਲ ਹਾਈਵੇ ਤੋਂ ਗੁਰਵਿੰਦਰ ਸਿੰਘ ਅਤੇ ਹੋਰ ਸਬੰਧਿਤ ਵਿਭਾਗਾਂ ਤੋਂ ਸੀਨੀਅਰ ਅਧਿਕਾਰੀ ਸਮੇਤ ਸਿਹਤ ਵਿਭਾਗ ਦੇ ਸਟਾਫ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *