ਅੰਮ੍ਰਿਤਸਰ, 30 ਦਸੰਬਰ 2024 ( )-
ਇਕ ਨਾ ਮਾਲੂਮ ਵਿਅਕਤੀ ਦੀ ਲਾਸ਼ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਦੇ ਏਰੀਏ ਵਿਚੋਂ ਮਿਲੀ ਹੈ ਇਸ ਦਾ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਇਸ ਦੀ ਲਾਸ਼ ਮੌਰਚਰੀ ਹਾਊਸ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੱਖੀ ਗਈ ਹੈ। ਜਿਸ ਦੀ ਉਮਰ ਕਰੀਬ 40 ਸਾਲ, ਰੰਗ ਸਾਂਵਲਾ, ਕੱਦ 5′-5/6″, ਸਿਰੋ ਮੋਨਾ ਕੁਤਰਾਵੀਂ ਦਾਹੜੀ ਮੁੱਲ੍ਹਾ ਫੈਸ਼ਨ, ਪਤਲਾ ਤੇ ਕਮਜ਼ੋਰ ਜਿਸਮ, ਤੇ ਕਾਲੀ ਧਾਰੀਦਾਰ ਟੀ ਸ਼ਰਟ ਗ੍ਰੇਅ ਲੋਵਰ, ਗ੍ਰੇਅ ਰੰਗ ਦੀ ਜਰਸੀ ਤੇ ਬਿਸਕੁਟੀ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਦੇ ਮੋਬਾਇਲ ਨੰਬਰ 9781130216 ਜਾਂ ਏਐਸਆਈ ਨਰਿੰਦਰ ਸਿੰਘ ਥਾਣਾ ਮੋਹਕਮਪੁਰਾ ਅੰਮ੍ਰਿਤਸਰ, ਫੋਨ ਨੰ: 8427822099 ਨਾਲ ਸੰਪਰਕ ਕੀਤਾ ਜਾ ਸਕਦਾ ਹੈ।