ਸ਼ੁਗਰ ਦੀ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਤੇ ਇਲਾਜ ਜਰੂਰੀ:ਸਿਵਲ ਸਰਜਨ

Politics Punjab

ਫਾਜ਼ਿਲਕਾ, 18 ਨਵੰਬਰ

ਵਿਸ਼ਵ ਸ਼ੂਗਰ ਦਿਵਸ ਸਬੰਧੀ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਸਿਹਤ ਸੰਸਥਾਵਾਂ ਚ ਲੋਕਾਂ ਨੂੰ ਸੂਗਰ ਦੀ ਸਮੇਂ ਸਿਰ ਜਾਂਚ ,ਇਲਾਜ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਵੱਲੋਂ ਕੀਤਾ ਗਿਆ।

ਉਹਨਾਂ ਨੇ ਦੱਸਿਆ ਕਿ ਸੂਗਰ ਦੀ ਬੀਮਾਰੀ ਹੋਰ ਵੀ ਕਈ ਬੀਮਾਰੀਆਂ ਦੀ ਜੜ੍ਹ ਹੈ, ਇਸ ਲਈ ਨਿਯਮਤ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਸੂਗਰ ਦੀ ਬੀਮਾਰੀ ਵਾਲੇ ਮਰੀਜ਼ ਨੂੰ ਪਿਆਸ ਬਹੁਤ ਜਿਆਦਾ ਲੱਗਦੀ ਹੈ ਤੇ ਉਸਨੂੰ ਪਿਸ਼ਾਬ ਵੀ ਵਾਰ-ਵਾਰ ਆਉਂਦਾ ਹੈ। ਮਰੀਜ਼ ਹਰ ਸਮੇਂ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ ਤੇ ਸੁਸਤੀ ਜਿਹੀ ਪਈ ਰਹਿੰਦੀ ਹੈ। ਨਜ਼ਰ ਧੁੰਦਲੀ ਅਤੇ ਕਮਜੋਰ, ਜਖਮ ਭਰਨ ਵਿੱਚ ਜਿਆਦਾ ਸਮਾਂ ਲੱਗਣਾ, ਹੱਥਾ ਪੈਰਾਂ ਵਿੱਚ ਝੁਣਝੁਣਾਹਟ ਜਾਂ ਸੁੰਨ ਹੋਣਾ, ਅਚਾਨਕ ਭਾਰ ਘੱਟ ਹੋਣਾ ਸ਼ੂਗਰ ਦੇ ਲੱਛਣ ਹਨ। ਇਹ ਬਿਮਾਰੀ ਮਾਨਸਿਕ ਤਣਾਅ, ਸਰੀਰਕ ਕਸਰਤ ਨਾ ਕਰਨ, ਵੱਧ ਆਰਾਮਪਸੰਦੀ, ਖਾਣ-ਪੀਣ ਦੀਆਂ ਆਦਤਾਂ ਵਿੱਚ ਆਏ ਵਿਗਾੜ ਕਾਰਨ ਹੁੰਦੀ ਹੈ। ਸ਼ੂਗਰ ਦੀ ਬੀਮਾਰੀ ਮਰੀਜ਼ ਨੂੰ ਅੰਦਰੋਂ-ਅੰਦਰ ਖੇਖਲਾ ਕਰ ਦਿੰਦੀ ਹੈ। ਸੂਗਰ ਦਾ ਵੱਧਣਾ ਜਾਂ ਘਟਣਾ ਮਰੀਜ਼ ਦੀਆਂ ਕਿਡਨੀਆਂ ਤੇ ਅੱਖਾਂ ਦੀ ਰੋਸ਼ਨੀ ‘ਤੇ ਬੁਰਾ ਪ੍ਰਭਾਵ ਪਾਉਂਦਾ ਹੈ।

ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਜੇਕਰ ਪਰਿਵਾਰ ਵਿੱਚ ਪਹਿਲਾਂ ਇਹ ਬੀਮਾਰੀ ਹੋਵੇ ਤਾਂ ਅੱਗੇ ਬੱਚਿਆਂ ਵਿੱਚ ਵੀ ਹੋ ਸਕਦੀ ਹੈ। ਸੂਗਰ ਦਾ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਚ ਜਾਂਚ ਅਤੇ ਇਲਾਜ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।ਸੂਗਰ ਤੋਂ ਬਚਾਅ ਲਈ ਤਾਜੇ ਫਲ ਸਬਜੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਤਲੇ ਹੋਏ ਖਾਣੇ ਅਤੇ ਮਿੱਠੇ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਸਵੇਰੇ ਸਾਮ ਸੈਰ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *