ਫਿਰੋਜ਼ਪੁਰ 14 ਅਕਤੂਬਰ ( ) ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਸਾਲ 2024 ਦੌਰਾਨ ਦੀਵਾਲੀ, ਗੁਰਪੂਰਬ, ਕ੍ਰਿਸਮਿਸ ਅਤੇ ਨਿਊ-ਈਅਰ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ 2017 ਵਿੱਚ ਦਿੱਤੇ ਗਏ ਆਦੇਸ਼ਾ ਦੀ ਪਾਲਣਾ ਵਿੱਚ ਜ਼ਿਲ੍ਹਾ ਫਿਰੋਜਪੁਰ ਦੇ ਸਮੂਹ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ ਆਪਣੀ ਮੁਕੰਮਲ ਦਰਖਾਸਤ ਸਮੇਤ ਸਾਰੇ ਦਸਤਾਵੇਜ ਸਵੈ-ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ਆਦਿ ਭਰਨ ਉਪਰੰਤ 16 ਅਕਤੂਬਰ 2024 ਤੋਂ 18 ਅਕਤੂਬਰ 2024 ਸ਼ਾਮ 05 ਵਜੇ ਤੱਕ ਸੇਵਾ ਕੇਂਦਰ, ਮਿੰਨੀ ਸਕੱਤਰੇਤ, ਫਿਰੋਜ਼ਪੁਰ ਵਿੱਚ ਪੇਸ਼ ਕਰ ਸਕਦੇ ਹਨ। ਪ੍ਰਾਪਤ ਹੋਈਆਂ ਦਰਖਾਸਤਾ ਵਿੱਚ ਮਾਣਯੋਗ ਹਾਈਕੋਰਟ ਦੇ ਆਦੇਸ਼ਾ ਦੀ ਪਾਲਣਾ ਵਿੱਚ ਪਟਾਖੇ ਵੇਚਣ ਸਬੰਧੀ ਆਰਜੀ ਲਾਇਸੰਸ 22 ਅਕਤੂਬਰ 2024 ਨੂੰ ਸਵੇਰੇ 11:30 ਵਜੇ ਮੀਟਿੰਗ ਹਾਲ, ਦੂਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਅ ਰਾਹੀਂ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਰਧਾਰਤ ਮਿਤੀ ਅਤੇ ਸਮੇਂ ਤੋਂ ਬਾਅਦ ਵਿੱਚ ਪ੍ਰਾਪਤ ਹੋਈ ਕਿਸੇ ਵੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।