ਬਿਨਾ ਪੱਖਪਾਤ ਹੋਵੇਗਾ ਪਿੰਡਾਂ ਦਾ ਸਰਵਪੱਖੀ ਵਿਕਾਸ- ਈ ਟੀ ਓ

Amritsar Punjab

ਅੰਮ੍ਰਿਤਸਰ, 3  ਨਵੰਬਰ()

ਸ ਹਰਭਜਨ ਸਿੰਘ ਈ ਟੀ ਓ ਕੈਬਨਿਟ ਮੰਤਰੀ  ਪੰਜਾਬ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਨੂੰ ਕਿਹਾ ਕਿ ਉਹ ਬਿਨਾਂ ਭੇਦਭਾਵ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ। ਆਪਣੇ ਪਿੰਡਾਂ ਦੇ ਧੰਨਵਾਦੀ ਦੌਰੇ ਦੌਰਾਨ ਪਿੰਡ ਕੋਟਲਾ ਬਥੂਨਗੜ੍ਹ ਦੇ ਸਰਪੰਚ ਡਾ ਗੁਰਦੀਪ ਕੋਟਲਾ, ਨਵਾਂ ਪਿੰਡ ਦੇ ਸਰਪੰਚ ਡਾ ਸਰਬਜੀਤ ਸਿੰਘ, ਸਰਾਂ ਤਲਵੰਡੀ ਦੇ ਸਰਪੰਚ ਜਗਬੀਰ ਸਿੰਘ , ਪਰਮਜੀਤ ਸਿੰਘ ਮੈਂਬਰ ਅਤੇ ਹੋਰਨਾਂ ਨੂੰ ਸਨਮਾਨਿਤ ਕਰਨ ਪਹੁਚੇ ਕੈਬਨਿਟ ਮੰਤਰੀ ਨੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਟੂ ਕੋਟਲਾ, ਰਸ਼ਪਾਲ, ਦਵਿੰਦਰ ਮੰਨੂ ਸਰਪੰਚ, ਸੁਖਵਿੰਦਰ ਨਰਾਇਣਗੜ੍ਹ, ਸਤਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਕੈਬਨਿਟ ਮੰਤਰੀ ਨੇ ਆਪਣੇ ਧੰਨਵਾਦੀ ਦੌਰੇ ਦੌਰਾਨ ਲੋਕਾਂ ਨਾਲ ਵਿਚਾਰ ਸਾਝੇ ਕੀਤੇ ਤੇ ਕਿਹਾ ਕਿ ਪੰਜਾਬ ਵਿਚ ਹੁਣ ਪਿੰਡਾਂ ਦੇ ਵਿਕਾਸ ਦਾ ਖਾਖਾ ਤਿਆਰ ਹੋ ਗਿਆ ਹੈ, ਪਿੰਡਾਂ ਵਿੱਚ ਹੁਣ ਪੱਕੀਆਂ, ਗਲੀਆਂ, ਨਾਲੀਆਂ, ਸੀਵਰੇਜ, ਜਲ ਸਪਲਾਈ, ਰੋਸ਼ਨੀ, ਪੀਣ ਵਾਲਾ ਸਾਫ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਛੱਪੜਾ ਦੀ ਸਫਾਈ, ਕਮਿਊਨਿਟੀ ਸੈਂਟਰਾਂ ਦਾ ਨਿਰਮਾਣ ਤੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਚੋੜਾ ਕਰਨ ਤੋ ਇਲਾਵਾ ਵੀ ਹੋਰ ਬਹੁਤ ਕੁਝ ਕਰਨ ਦੀ ਜਰੂਰਤ ਹੈ। ਪਿੰਡਾਂ ਦੇ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਆਮ ਆਦਮੀ ਕਲੀਨਿਕ ਲੋਕਾਂ ਤੇ ਘਰਾਂ ਨੇੜੇ ਮਿਆਰੀ ਮੁੱਢਲੀਆਂ ਸਿਹਤ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ। ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਟ੍ਰਾਂਸਪੋਰਟ ਸੁਵਿਧਾਂ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਚੋਣਾਂ ਵਿਚ ਲੋਕਾਂ ਨੇ ਆਪਸੀ ਭਾਈਚਾਰਕ ਤੇ ਸਦਭਾਵਨਾ ਨੂੰ ਕਾਇਮ ਰੱਖਿਆ ਹੈ, ਹੁਣ ਰਾਜਨੀਤੀ ਕਰਨ ਦਾ ਨਹੀ ਸਗੋਂ ਵਿਕਾਸ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਹੁਣ ਜਿਹੜੇ ਵਿਕਾਸ ਦੇ ਕੰਮ ਕਰਵਾਉਣੇ ਹਨ, ਉਨ੍ਹਾਂ ਦੇ ਫੈਸਲੇ ਸਾਝੀ ਸੱਥ ਵਿਚ ਲਏ ਜਾਣਗੇ, ਸਾਡੇ ਧੰਨਵਾਦੀ ਦੌਰੇ ਦੌਰਾਨ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਕਿਹੜੇ ਕੰਮ ਪ੍ਰਮੁੱਖਤਾ ਤੇ ਕਰਵਾਏ ਜਾਣ।

   ਉਨ੍ਹਾਂ ਨੇ ਕਿਹਾ ਕਿ ਹਰ ਖੇਤਰ ਵਿੱਚ ਨਵੀ ਚੁਣੀ ਗਈ ਪੰਚਾਇਤ ਨੂੰ ਬਿਨਾਂ ਭੇਦਭਾਵ ਵਿਕਾਸ ਕਰਨ ਲਈ ਫੰਡ ਉਪਲੱਬਧ ਕਰਵਾਏ ਜਾਣਗੇ, ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਇਹ ਵੀ ਇਹ ਫਰਜ਼ ਹੈ ਕਿ ਉਹ ਰਾਜਨੀਤੀ ਤੋ ਉੱਪਰ ਉੱਠ ਕੇ ਬਿਨਾ ਕਿਸੇ ਪੱਖਪਾਤ ਤੋਂ ਪਿੰਡਾਂ ਦੇ ਵਿਕਾਸ ਕਰਵਾਉਣ।

Leave a Reply

Your email address will not be published. Required fields are marked *