ਸ੍ਰੀ ਮੁਕਤਸਰ ਸਾਹਿਬ 1 ਜੁਲਾਈ
ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਕਿਹਾ ਹੈ ਕਿ ਫਿਲਹਾਲ ਮਲੋਟ ਉਪਮੰਡਲ ਅਧੀਨ ਕਬਰ ਵਾਲਾ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਕੋਈ ਵੀ ਜਮੀਨ ਅਕੁਵਾਇਰ ਕਰਨ ਦੀ ਪ੍ਰਸ਼ਾਸਨ ਦੀ ਕੋਈ ਯੋਜਨਾ ਨਹੀਂ ਹੈ।
ਉਹਨਾਂ ਨੇ ਇਸ ਸਬੰਧੀ ਵਿਰੋਧ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹਾ ਨਾ ਕਰਨ ਕਿਉਂਕਿ ਪ੍ਰਸ਼ਾਸਨ ਦੀ ਫਿਲਹਾਲ ਕੋਈ ਜਮੀਨ ਅਕੁਵਾਇਰ ਕਰਨ ਦੀ ਯੋਜਨਾ ਹੈ ਹੀ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਅੱਜ ਮਲੋਟ ਦੇ ਐਸਡੀਐਮ ਦੇ ਛੁੱਟੀ ਤੇ ਹੋਣ ਕਾਰਨ ਕਿਸਾਨਾਂ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ ਅਤੇ ਬੁੱਧਵਾਰ ਨੂੰ ਐਸਡੀਐਮ ਮਲੋਟ ਕਿਸਾਨਾਂ ਨਾਲ ਬੈਠਕ ਕਰਕੇ ਇਸ ਸਬੰਧੀ ਉਹਨਾਂ ਦੇ ਸਾਰੇ ਸ਼ੰਕਿਆਂ ਦੀ ਨਵਿਰਤੀ ਕਰਨਗੇ।
ਕਬਰ ਵਾਲਾ ਵਿਖੇ ਜਮੀਨ ਅਕੁਵਾਇਰ ਕਰਨ ਦੀ ਕੋਈ ਯੋਜਨਾ ਨਹੀਂ ਹੈ- ਡਿਪਟੀ ਕਮਿਸ਼ਨਰ


