ਫ਼ਰੀਦਕੋਟ 17 ਅਗਸਤ,2024
ਡਿਪਟੀ ਡਾਇਰੈਕਟਰ ਹਰਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ.ਡੀ.ਪੀ.ਓ ਸ੍ਰੀ ਨਿਰਮਲ ਸਿੰਘ ਦੀ ਅਗਵਾਈ ਵਿੱਚ ਐਸ.ਆਈ.ਆਰ.ਡੀ ਮੋਹਾਲੀ ਵੱਲੋਂ ਬੀ.ਡੀ.ਪੀ.ਓ ਆਫਿਸ ਬਲਾਕ ਫਰੀਦਕੋਟ ਵਿਖੇ 20 ਅਗਸਤ ਤੋਂ 23 ਅਗਸਤ 2024 ਤੱਕ ਥੀਮੈਟਿਕ ਜੀ. ਪੀ.ਡੀ.ਪੀ ( ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲੈਨ ) ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਰਭਿੰਦਰ ਸਿੰਘ ਗਰੇਵਾਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਕੈਂਪ ਲਾਈਨ ਵਿਭਾਗਾਂ ਦੇ ਪਿੰਡ ਪੱਧਰ ਦੇ ਅਧਿਕਾਰੀ/ਕਰਮਚਾਰੀ, ਆਸ਼ਾ ਵਰਕਰ ਅਤੇ ਏ.ਐਨ.ਐਮ, ਆਂਗਨਵਾੜੀ ਵਰਕਰ ਅਤੇ ਸਿੱਖਿਆ ਵਿਭਾਗ ਤੋਂ ਇਕ ਅਧਿਆਪਕ, ਪ੍ਰਤੀ ਗ੍ਰਾਮ ਪੰਚਾਇਤ ਅਤੇ ਸਬੰਧਿਤ ਲਾਈਨ ਵਿਭਾਗ ਦੇ ਕਰਮਚਾਰੀਆਂ ਲਈ ਇਕ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੂੰ ਸਥਾਈ ਵਿਕਾਸ ਦੇ 17 ਟੀਚਿਆਂ ਅਤੇ ਉਨ੍ਹਾਂ ਦਾ ਸਥਾਨੀਕਰਨ ਕਰਨ ਅਤੇ 9 ਥੀਮਾਂ ਦੀ ਪ੍ਰਾਪਤੀ ਲਈ ਥਮੈਟਿਕ ਜੀ.ਪੀ ਡੀ .ਪੀ ( ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲੈਨ) ਬਣਾਉਣ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਕਿ ਪਿੰਡਾਂ ਦਾ ਵਿਕਾਸ ਸਹੀ ਢੰਗ ਨਾਲ ਕੀਤਾ ਜਾ ਸਕੇ ਅਤੇ “ਆਪਣੀ ਯੋਜਨਾ ਆਪਣਾ ਵਿਕਾਸ, ਸਭ ਕੀ ਯੋਜਨਾ ਸਭ ਕਾ ਵਿਕਾਸ” ਪ੍ਰਭਾਵਸ਼ਾਲੀ ਯੋਜਨਾ ਬਣਾਈ ਜਾ ਸਕੇ।
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਹਰੇਕ ਪ੍ਰਤੀਭਾਗੀ ਨੂੰ ਆਪਣਾ ਆਧਾਰ ਕਾਰਡ ਮੋਬਾਇਲ ਨੰਬਰ ਨਾਲ ਲਿੰਕ ਕਰਕੇ ਲੈ ਕੇ ਆਉਣਾ ਜ਼ਰੂਰੀ ਹੋਵੇਗਾ। ਹਮਜਿਸ ਵਿੱਚ ਹਰੇਕ ਪ੍ਰਤੀਭਾਗੀ ਨੂੰ ਟ੍ਰੇਨਿੰਗ ਮੁਕੰਮਲ ਕਰਨ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ। ਇੰਨ੍ਹਾਂ ਕੈਂਪਾਂ ਦੌਰਾਨ ਮਾਸਟਰ ਰਿਸੋਰਸ ਪਰਸਨ ਤੇਜਿੰਦਰ ਕੌਰ ਤੋਂ ਇਲਾਵਾ ਪਵਨ ਕੁਮਾਰੀ ਦੀ ਡਿਊਟੀ ਬਤੌਰ ਰਿਸੋਰਸ ਪਰਸਨ ਲਗਾਈ ਗਈ ਹੈ।
ਉਨ੍ਹਾਂ ਅਪੀਲ ਕੀਤੀ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਆਂਗਨਵਾੜੀ ਵਰਕਰ,ਆਸ਼ਾ ਵਰਕਰ, ਸਕੂਲ ਅਧਿਆਪਕ ਪੰਚਾਇਤ ਸਕੱਤਰ ਇਸ ਟ੍ਰੇਨਿੰਗ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣ ਤਾਂ ਜੋ ਟਰੇਨਿੰਗ ਦਾ ਮਕਸਦ ਪੂਰਾ ਹੋ ਸਕੇ ਅਤੇ ਥੀਮੇਟਿਕ ਜੀ.ਪੀ.ਡੀ.ਪੀ ਬਣਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਪ੍ਰੋਗਰਾਮ ਤਹਿਤ ਵੱਖ—ਵੱੱਖ ਪਿੰਡਾਂ ਦਾ ਕਲਸਟਰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਹਾਜ਼ਰ ਹੋਣ ਲਈ ਸੱਦਾ ਪੱਤਰ ਵੀ ਭੇਜੇ ਗਏ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰ ਅਤੇ ਆਂਗਨਵਾੜੀ ਵਰਕਰ ਨੂੰ 200 ਰੁਪਏ ਪ੍ਰਤੀ ਦਿਨ ਦਾ ਮਾਨਭੱਤਾ ਵੀ ਦਿੱਤਾ ਜਾਵੇਗਾ।