ਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ  ਜਾਗਰੂਕ 

Faridkot

ਫ਼ਰੀਦਕੋਟ, 11 ਅਪ੍ਰੈਲ,2024(  )-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਯੋਗ ਸਰਪ੍ਰਸਤੀ ਹੇਠ ਲੋਕ ਸਭਾ ਚੋਣਾਂ 2024 ਲਈ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸਵੀਪ ਮੁਹਿੰਮ ਤਹਿਤ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।

 ਇਸ ਮੌਕੇ ਕੈਂਪਸ ਅੰਬੈਸਡਰ ਜੋਬਨ ਸਿੰਘ, ਸਾਗਰ ਸ਼ਰਮਾ, ਮਨਪ੍ਰੀਤ ਕੌਰ ਨੇ ਆਪਣੇ ਕਾਲਜ ਦੇ ਸਾਥੀਆਂ ਨੂੰ  ਕਿਹਾ ਕਿ ਨੌਜਵਾਨਾਂ ਨੂੰ ਜਿੱਥੇ ਖੁਦ ਦੀ ਵੋਟ ਪਾਉਣੀ ਚਾਹੀਦੀ ਹੈ, ਉੱਥੇ ਦੂਜਿਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਯੰਗ ਵੋਟਰਾਂ ਨੂੰ ਦੱਸਿਆ ਕਿ ਇਸ ਵਾਰ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਜੇਕਰ ਉਹ ਚਾਹੁਣ ਤਾਂ ਘਰ ਬੈਠੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।  ਉਨ੍ਹਾਂ ਸੀ-ਵਿਜ਼ਲ ਐਪ  ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਐਪ ਤੇ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਦਾ ਹੱਲ 100 ਮਿੰਟਾਂ ਵਿੱਚ ਕੀਤਾ ਜਾਂਦਾ ਹੈ

ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ, ਅਤੇ ਨੋਡਲ ਅਫ਼ਸਰ ਪ੍ਰੋ.ਨਰਿੰਦਰਜੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਵਾਰ ਮਿਲੇ ਟੀਚੇ ‘ਅਬ ਦੀ ਬਾਰ-ਵੋਟਿੰਗ 70 ਪ੍ਰਤੀਸ਼ਤ ਪਾਰ’ ਨੂੰ ਅਮਲੀ ਰੂਪ ਦੇਣ  ਕਰਨ ਵਾਸਤੇ ਨਿਰੰਤਰ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। 

ਇਸ ਤਰ੍ਹਾਂ  ਸਵੀਪ ਟੀਮ ਮੈਂਬਰਾਂ ਨੇ  ਤਾਂਗਾ ਸ਼ੈੱਡ ਫ਼ਰੀਦਕੋਟ ਵਿਖੇ ਜਾ ਕੇ ਆਮ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ, ਡਰ, ਭੈ, ਲਾਲਚ ਦੇ ਕਰਨ ਵਾਸਤੇ ਉਤਸ਼ਾਹਿਤ ਕੀਤਾ ਤੇ ਸਵੀਪ ਟੀਮ ਦੇ ਮੈਂਬਰ ਸੁਰਿੰਦਰਪਾਲ ਸਿੰਘ ਸੋਨੀ ਨੇ ਵੋਟਰ ਪ੍ਰਣ ਕਰਵਾਇਆ। 

ਇਸ ਮੌਕੇ ਐਸ.ਡੀ.ਐਮ.ਫ਼ਰੀਦਕੋਟ ਮੇਜਰ ਡਾ.ਵਰੁਣ ਕੁਮਾਰ, ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਸਹਾਇਕ ਜ਼ਿਲਾ ਨੋਡਲ ਅਫ਼ਸਰ ਜਸਬੀਰ ਸਿੰਘ ਜੱਸੀ  ਹਾਜ਼ਰ ਸਨ।