ਅੰਮ੍ਰਿਤਸਰ 3 ਫਰਵਰੀਯ
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2024, 15 ਜਨਵਰੀ 2024 ਤੋ 14 ਫਰਵਰੀ 2024 ਨੂੰ ਮੁੱਖ ਰੱਖਦਿਆਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਸ਼ਿਵਾਲਾ ਅੰਮ੍ਰਿਤਸਰ ਵਿਖੇ ਟ੍ਰੈਫਿਕ ਸੈਮੀਨਾਰ ਕੀਤਾ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਸਕੂਲ ਦੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਬੱਚਿਆਂ ਨੂੰ ਟਰੈਫਿਕ ਨਿਯਮਾਂ ਨੂੰ ਫੋਲੋ ਕਰਨ ਪ੍ਰੇਰਿਤ ਕੀਤਾ ਗਿਆ ਸੀਟ ਬੈਲਟ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਬਾਰੇ ਪ੍ਰੇਰਿਤ ਕੀਤਾ , ਅਨਸਕਿਲਡ ਡ੍ਰਾਈਵਿੰਗ ਕਾਰਨ ਹੁੰਦੇ ਐਕਸੀਡੈਂਟਾਂ ਬਾਰੇ ਜਾਗਰੂਕ ਕੀਤਾ ਗਿਆ ,ਰੈਡ ਲਾਈਟ ਜੰਪ ਨਾ ਕਰਨਾ, ਹਮੇਸ਼ਾ ਸੀਟ ਬੈਲਟ ਲਗਾ ਕੇ ਵਾਹਨ ਚਲਾਉਣਾ, ਵਹੀਕਲ ਚਲਾਉਂਦੇ ਸਮੇ ਮੋਬਾਇਲ ਫ਼ੋਨ ਦੀ ਵਰਤੋਂ ਨਹੀ ਕਰਨੀ ਅਤੇ ਟੂ ਵੀਲਰ ਚਲਾਉਂਦੇ ਸਮੇ ਹਮੇਸ਼ਾ ਹੈਲਮੇਟ ਪਾ ਕੇ ਵਹੀਕਲ ਚਲਾਉਣ ਬਾਰੇ ਪ੍ਰੇਰਿਤ ਕੀਤਾ ,ਫੋਰ ਵੀਲਰ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਲਗਾ ਕੇ ਵਹੀਕਲ ਚਲਾਉਣ ਬਾਰੇ ਦੱਸਿਆ ਗਿਆ ,ਬੱਚਿਆ ਨੂੰ ਸੜਕੀ ਹਾਦਸਿਆਂ ਬਾਰੇ ਜਾਗਰੂਕ ਕੀਤਾ ਗਿਆ, ਨਸ਼ਿਆ ਪ੍ਰਤੀ ਜਾਗਰੂਕ ਕੀਤਾ ਗਿਆ ,ਬੱਚਿਆ ਨੂੰ ਅੰਡਰ ਏਜ ਡ੍ਰਾਈਵਿੰਗ ਬਾਰੇ ਦੱਸਿਆ ਗਿਆ ਟ੍ਰੈਫਿਕ ਰੂਲਜ਼ ਨੂੰ ਹਮੇਸ਼ਾ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਤੋ ਇਲਾਵਾ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਆਟੋ ਚਾਲਕਾ ਨਾਲ ਟ੍ਰੈਫਿਕ ਮੀਟਿੰਗ ਕੀਤਾ ਗਿਆ ਉਹਨਾਂ ਨੂੰ ਆਟੋ ਸਹੀ ਤਰੀਕੇ ਨਾਲ ਆਟੋ ਚਲਾਉਣ ਲਈ ਸਮਝਾਇਆ ਗਿਆ ਤਾ ਜੋ ਰਸਤੇ ਵਿਚ ਜਾਮ ਨਾ ਲੱਗ ਸਕੇ ਉਹਨਾਂ ਨੂੰ ਕਿਹਾ ਗਿਆ ਕੇ ਅਪਨੇ ਆਟੋ ਦੇ ਪੇਪਰ ਪੂਰੇ ਰੱਖਣੇ ਹਨ ਅਤੇ ਜੋ ਵੀ ਸਵਾਰੀ ਆਟੋ ਵਿੱਚ ਬੈਠਦੀ ਹੈ ਉਸਨੂੰ ਆਪਣੇ ਸਮਾਨ ਦਾ ਧਿਆਨ ਰੱਖੋ ਤਾ ਜੋ ਕੋਈ ਚੋਰੀ ਨਾ ਹੋ ਜਾਵੇ ਅਤੇ ਉਹਨਾਂ ਨੂੰ ਸੜਕ ਤੇ ਚਲਦਿਆ ਹਮੇਸ਼ਾ ਟ੍ਰੈਫਿਕ ਨਿਯਮਾ ਨੂੰ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ।