ਐਸ.ਏ.ਐਸ.ਨਗਰ, 24 ਅਕਤੂਬਰ, 2024: ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਤੈਰਾਕੀ ਦੇ ਰਾਜ ਪੱਧਰੀ ਮੁਕਾਬਲ਼ੇ ਅੱਜ ਸਮਾਪਤ ਹੋ ਗਏ। ਇਹ ਰਾਜ ਪੱਧਰੀ ਮੁਕਾਬਲੇ 21 ਅਕਤੂਬਰ ਤੋਂ 24 ਅਕਤੂਬਰ ਤੱਕ ਚੱਲੇ, ਜਿਸ ਵਿੱਚ ਪੰਜਾਬ ਦੇ ਸਾਰੇ ਜਿਲਿਆਂ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਖੇਡ ਮੁਕਾਬਲੇ ਵੱਖ ਵੱਖ ਉਮਰ ਵਰਗਾ ਵਿੱਚ ਕਰਵਾਏ ਗਏ, ਜਿਸ ਵਿੱਚ ਲੜਕੇ ਤੇ ਲੜਕੀਆਂ ਨੇ ਭਾਗ ਲਿਆ। ਲੜਕੀਆਂ 21 ਸਾਲ ਉਮਰ ਵਰਗ ਵਿੱਚ ਸ਼ਿਵਾਨੀ ਸਹਿਗਲ ਪਠਾਨਕੋਟ ਤੋਂ 400 ਮੀਟਰ ਫਰੀ ਸਟਾਈਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਹਿਤਾਕਸ਼ੀ ਨੇ ਦੂਜਾ ਸਥਾਨ ਅਤੇ ਦ੍ਰਿਸ਼ਟੀ ਸਭਰਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 400 ਮੀਟਰ ਫਰੀ ਸਟਾਈਲ ਵਿੱਚ ਉਮਰ ਵਰਗ 17 ਸਾਲ ਲੜਕੀਆਂ ਧਰੀਤੀ ਮਹਾਜਨ ਨੇ ਪਹਿਲਾ ਸਥਾਨ, ਰਸ਼ਮੀਨ ਕੌਰ ਨੇ ਦੂਜਾ ਅਤੇ ਗੁਨਤਾਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਫਰੀ ਸਟਾਈਲ ਵਿੱਚ ਲੜਕੀਆਂ 14 ਸਾਲਾਂ ਵਰਗ ਵਿੱਚ ਜਸਲੀਨ ਕੌਰ ਲੁਧਿਆਣਾ ਨੇ ਪਹਿਲਾ ਸਥਾਨ, ਪਾਰੀ ਜਾਤ ਨੇ ਦੂਜਾ ਸਥਾਨ, ਮਿਸਿਕਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਲਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਵੰਡੇ ਅਤੇ ਭਵਿੱਖ ਵਿੱਚ ਹੋਰ ਵਧੀਆ ਖੇਡ ਲਈ ਕਾਮਨਾ ਕੀਤੀ ਤਾਂ ਜੋ ਖਿਡਾਰੀ ਆਪਣੀ ਸਟੇਟ ਦਾ, ਮਾਤਾ-ਪਿਤਾ ਅਤੇ ਕੋਚ ਸਾਹਿਬਾਨਾਂ ਦਾ ਨਾਮ ਰੋਸ਼ਨ ਕਰਨ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਅੱਜ ਲੱਕੀ ਡਰਾਅ ਵੀ ਕੱਢਿਆ ਗਿਆ।
ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਤੈਰਾਕੀ ਦੇ ਰਾਜ ਪੱਧਰੀ ਮੁਕਾਬਲ਼ੇ ਅੱਜ ਸਮਾਪਤ


