ਵੱਖ-ਵੱਖ ਸ਼ਹਿਰ ਵਾਸੀਆਂ ਅਤੇ ਵਿਸ਼ੇਸ਼ ਤੌਰ ’ਤੇ ਵਪਾਰੀਆਂ ਵਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਸਬੰਧੀ ਦਿੱਤਾ ਗਿਆ ਭਰਵਾਂ ਹੁੰਗਾਰਾ………………ਕਮਿਸ਼ਨਰ ਨਗਰ ਨਿਗਮ 

Politics Punjab

ਹੁਸ਼ਿਆਰਪੁਰ ਮਿਤੀ 31.03.2025           ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਡਾ: ਅਮਨਦੀਪ ਕੌਰ, ਪੀ.ਸੀ.ਐਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਵਲੋਂ ਵਿੱਤੀ ਸਾਲ 2024-25 ਲਈ ਪ੍ਰਾਪਰਟੀ ਟੈਕਸ ਦਾ ਕੁੱਲ 6.60 ਕਰੋੜ ਦਾ ਬਜਟ ਨਿਸ਼ਚਿਤ ਕੀਤਾ ਗਿਆ ਸੀ, ਜਿਸ ਦੇ ਵਿਰੁੱਧ ਨਗਰ ਨਿਗਮ ਨੂੰ ਮਿਤੀ 31.03.2025 ਤੱਕ ਕੁੱਲ 7.68 ਕਰੋੜ ਰੁਪਏ ਪ੍ਰਾਪਤ ਹੋਇਆ ਹੈ, ਮਿਤੀ 01.03.2025 ਤੋਂ 31.03.2025 ਤੱਕ ਨਗਰ ਨਿਗਮ ਨੂੰ ਲਗਭਗ 2.52 ਕਰੋੜਪ੍ਰਾਪਰਟੀ ਟੈਕਸ ਤੋਂ ਆਮਦਨ ਹੋਈ ਹੈ। ਮਾਰਚ ਮਹੀਨੇ ਦੌਰਾਨ ਬਹੁਤਾਤ ਵਿਚ ਹੋਈ ਪ੍ਰਾਪਰਟੀ ਟੈਕਸ ਦੀ ਆਮਦਨ ਦਾ ਸਿਹਰਾ ਨਗਰ ਨਿਗਮ ਦੇ ਮੇਅਰ ਸ਼੍ਰੀ ਸੁਰਿੰਦਰ ਕੁਮਾਰ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਸੁਪਰਡੰਟ ਕੁਲਵਿੰਦਰ ਸਿੰਘ, ਸੁਪਰਡੰਟ ਸੁਆਮੀ ਸਿੰਘ ਅਤੇ ਸੁਪਰਡੰਟ ਗੁਰਮੇਲ ਸਿੰਘ ਅਤੇ ਪ੍ਰਾਪਰਟੀ ਟੈਕਸ ਇਕੱਤਰ ਕਰਨ ਵਿਚ ਲੱਗੀਆਂ ਵੱਖ ਵੱਖ ਟੀਮਾਂ ਵਿਚ ਤੈਨਾਤ ਵੱਖ ਵੱਖ ਕਰਮਚਾਰੀਆਂ ਵਲੋਂ ਦਿੱਨ ਰਾਤ ਅਣਥੱਕ ਮਿਹਨਤ ਕਰਕੇ ਪਬਲਿਕ ਨੂੰ ਮਿਤੀ 31.03.2025 ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਆਮ ਪਬਲਿਕ ਨੂੰ ਪ੍ਰੇਰਿਆ ਗਿਆ ਤਾਂ ਹੀ 31.03.2025 ਤੱਕ ਭਾਰੀ ਮਾਤਰਾ ਵਿਚ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਗਈ ਹੈ, ਉਹਨਾਂ ਆਮ ਪਬਲਿਕ ਦਾ ਵੀ ਧੰਨਵਾਦ ਕੀਤਾ ਗਿਆ ਜਿਹਨਾਂ ਵਲੋਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਇਆ ਗਿਆ ਅਤੇ ਉਹਨਾਂ ਵਲੋਂ ਇਸ ਗੱਲ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਮਾਰਚ 2025 ਮਹੀਨੇ ਦੌਰਾਨ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਿਚ ਭਾਰੀ ਉਤਸ਼ਾਹ ਦਿਖਾਇਆ ਗਿਆ ਅਤੇ ਮਿਤੀ 31.03.2025 ਤੱਕ ਕੁੱਲ 7 ਕਰੋੜ 68 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੱਤਾ ਗਿਆ ਹੈ। ਇਸ ਹੋਈ ਆਮਦਨ ਨਾਲ ਜਿੱਥੇ ਸ਼ਹਿਰ ਦਾ ਬਹੁਮੁੱਖੀ ਵਿਕਾਸ ਹੋਵੇਗਾ ਉੱਥੇ ਸ਼ਹਿਰ ਵਾਸੀਆਂ ਨੂੰ 100% ਪੁਖਤਾ ਬੁਨਿਆਦੀ ਸਹੂਲਤਾਂ  ਪ੍ਰਦਾਨ ਕਰਨ ਵਿਚ ਨਗਰ ਨਿਗਮ ਨੂੰ ਅਸਾਨੀ ਵੀ ਹੋਵੇਗੀ।

                   ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਵੱਖ ਵੱਖ ਅਧਿਕਾਰੀਆਂ ਵਲੋਂ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਉਣ ਲਈ ਸ਼ਹਿਰ ਵਾਸੀਆਂ ਨੂੰ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ ਅਤੇ ਇਹ ਪ੍ਰਕਿਰਿਆ ਨਿਰੰਤਰ ਜਾਰੀ ਹੈ, ਪਬਲਿਕ ਨੂੰ ਹੋਰ ਸਹੂਲਤ ਦੇਣ ਲਈ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਬਜਾਰਾਂ ਅਤੇ ਮੁਹੱਲਿਆ ਵਿਚ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ, ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਕੈਂਪਾਂ ਵਿਚ ਆ ਕੇ ਇਹਨਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਅਤੇ ਸਮੇਂ ਸਿਰ ਟੈਕਸ ਜਮ੍ਹਾਂ ਕਰਵਾ ਕੇ ਵਿਆਜ ਅਤੇ ਜੁਰਮਾਨੇ ਤੋਂ ਬਚਿਆ ਜਾ ਸਕਦਾ ਹੈ।

                   ਨਗਰ ਨਿਗਮ ਲਗਾਤਾਰ ਆਮ ਪਬਲਿਕ ਨੂੰ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਉਣ ਲਈ ਪ੍ਰੇਰਦੀ  ਰਹੀ ਹੈ ਹੁਣ ਵੀ ਪਬਲਿਕ ਸਹੂਲਤ ਲਈ ਨਗਰ ਨਿਗਮ ਦੇ ਸਟਾਫ ਵਲੋਂ ਹਰੇਕ ਵਪਾਰੀ/ਦੁਕਾਨਦਾਰ ਦੀ ਦੁਕਾਨ ਤੇ ਖੁਦ ਜਾ ਕੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈਕਿ ਹੁਣ ਉਹ ਨਗਰ ਨਿਗਮ ਵਿਖੇ ਲਗਾਏ ਗਏ ਕਾਊਂਟਰਾਂ ਤੇ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਜੇਕਰ ਫਿਰ ਵੀ ਕੋਈ ਵਿਅਕਤੀਆਪਣਾ ਟੈਕਸ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸਦੀ ਪ੍ਰਾਪਰਟੀ ਸੀਲ ਕਰਕੇਕਰਕੇ ਬਣਦੇ ਟੈਕਸ ਦੀ ਵਸੂਲੀ ਕੀਤੀ ਜਾਵੇਗੀ।

Leave a Reply

Your email address will not be published. Required fields are marked *