ਸੁਰੱਖਿਆ ਲਈ ਤਾਇਨਾਤ ਜਵਾਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ

Politics Punjab

ਬਟਾਲਾ, 9 ਮਈ (  )  ਮਾਨਯੋਗ ਸਪੈਸ਼ਲ ਡੀਜੀਪੀ ਸ੍ਰੀ ਸੰਜੀਵ ਕਾਲੜਾ ਪੰਜਾਬ ਹੋਮਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਦੀਆਂ ਹਦਾਇਤਾਂ ਅਨੁਸਾਰ ਬਟਾਲੀਅਨ ਕਮਾਂਡਰ ਸ੍ਰੀ ਗੁਰਲਵਦੀਪ ਸਿੰਘ ਵੱਲੋਂ ਆਰਮੀ ਐਕਸਰਸਾਈਜ਼ ਲਈ ਪੁਲਾਂ ਦੀ ਸੁਰੱਖਿਆ ਤੇ ਤਾਇਨਾਤ ਜਵਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਆਉਣ ਜਾਣ ਵਾਲੀ ਲੋਕਾਂ ਨੇ ਵੀ ਆਪਣੇ ਆਪ ਨੂੰ ਸੁਰਖਿੱਅਤ ਮਹਿਸੂਸ ਕੀਤਾ ਕਿ ਹਰ ਜਗ੍ਹਾ ਤੇ ਉਹਨਾਂ ਦੀ ਸੁਰੱਖਿਆ ਲਈ ਫੋਰਸ ਤੈਨਾਤ ਹੈ।

ਇਸ ਦੋਰਾਨ ਉਹਨਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਜਰੂਰਤ ਨਹੀਂ ਹੈ। ਕਿਸੇ  ਅਣਸੁਖਾਵੀਂ ਘਟਨਾ ਲਈ ਫੋਰਸ ਤਾਇਨਾਤ ਹਨ ਜੋ ਦਿਨ ਰਾਤ ਹਰੇਕ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਕਰ ਰਹੇ ਹਨ।

Leave a Reply

Your email address will not be published. Required fields are marked *