ਪਰਮਲ ਝੋਨੇ ਦੀ ਖਰੀਦ ਦਾ ਆਂਕੜਾ ਪਿੱਛਲੇ ਸਾਲ ਦੇ ਇਸੇ ਦਿਨ ਤੋਂ ਅੱਗੇ ਨਿਕਲਿਆ

Fazilka Politics Punjab

ਫਾਜ਼ਿਲਕਾ, 29 ਅਕਤੂਬਰ
ਫਾਜ਼ਿਲਕਾ ਜ਼ਿਲ੍ਹੇ ਵਿਚ ਬੀਤੀ ਸ਼ਾਮ ਤੱਕ ਪਰਮਲ ਝੋਨੇ ਦੀ ਖਰੀਦ ਦਾ ਆਂਕੜਾ ਪਿੱਛਲੇ ਸਾਲ ਇਸੇ ਦਿਨ ਤੱਕ ਦੇ ਆਂਕੜੇ ਤੋਂ ਅੱਗੇ ਨਿੱਕਲ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਸੁਲੋਧ ਬਿਸ਼ਨੋਈ ਨੇ ਦਿੱਤੀ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਪਿੱਛਲੇ ਸਾਲ 28 ਅਕਤੂਬਰ 2023 ਵਾਲੇ ਦਿਨ ਤੱਕ ਜ਼ਿਲ੍ਹੇ ਵਿਚ 124335 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਸੀ ਜਦ ਕਿ ਇਸ ਸਾਲ ਬੀਤੀ ਸ਼ਾਮ ਤੱਕ ਜਿਲ਼੍ਹੇ ਵਿਚ 130597 ਮਿਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਫਵਾਹਾ, ਪ੍ਰੋਪੇਗੰਡਾ ਅਤੇ ਭ੍ਰਮਕ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਮੀਡੀਅੀ ਸਾਹਮਣੇ ਇਹ ਤੱਥ ਰੱਖੇ ਅਤੇ ਦੱਸਿਆ ਕਿ ਝੋਨੇ ਦੀ ਖਰੀਦ ਤੇਜੀ ਨਾਲ ਹੋ ਰਹੀ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਸੁਲੋਧ ਬਿਸ਼ਨੋਈ ਨੇ ਦੱਸਿਆ ਕਿ ਪਿੱਛਲੇ ਸਾਲ ਜ਼ਿਲ੍ਹੇ ਵਿਚ ਕੁੱਲ 173480 ਮੀਟ੍ਰਿਕ ਟਨ ਪਰਮਲ ਝੋਨੇ ਦੀ ਆਮਦ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੇ ਕੱਲ 8512 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਸੀ ਅਤੇ ਬੀਤੇ ਇਕ ਦਿਨ ਵਿਚ 8352 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 135009 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਵਿਚ 130597 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਮਾਰਕਿਟ ਕਮੇਟੀ ਦੇ ਆਂਕੜਿਆਂ ਅਨੁਸਾਰ ਪਨਗ੍ਰੇਨ ਨੇ 37564 ਮੀਟ੍ਰਿਕ ਟਨ, ਮਾਰਕਫੈਡ ਨੇ 30908 ਮੀਟ੍ਰਿਕ ਟਨ, ਪਨਸਪ ਨੇ 35451, ਪੰਜਾਬ ਵੇਅਰ ਹਾਉਸ ਕਾਰਪੋਰੇਸ਼ਨ ਨੇ 20325 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 6349 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ।
ਉਧਰ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵੰਦਨਾ ਕੰਬੋਜ ਨੇ ਦੱਸਿਆ ਕਿ ਵਿਭਾਗੀ ਨਿਯਮਾਂ ਅਨੁਸਾਰ ਖਰੀਦ ਦੇ 72 ਘੰਟੇ ਵਿਚ ਲਿਫਟਿੰਗ ਕਰਨੀ ਹੁੰਦੀ ਹੈ। ਇਸ ਅਨੁਸਾਰ 72 ਘੰਟੇ ਪਹਿਲਾਂ ਖਰੀਦ ਕੀਤੀ ਗਈ ਫਸਲ ਦੀ ਮਾਤਰਾ 101441 ਮੀਟ੍ਰਿਕ ਟਨ ਸੀ ਅਤੇ ਇਸਦੇ ਮੁਕਾਬਲੇ 98439 ਮੀਟ੍ਰਿਕ ਟਨ ਫਸਲ ਲਿਫਟ ਹੋ ਚੁੱਕੀ ਹੈ ਜੋ ਕਿ ਟੀਚੇ ਦੇ 97 ਫੀਸਦੀ ਬਣਦੀ ਹੈ। ਬੀਤੇ ਕੱਲ ਇਕ ਦਿਨ ਵਿਚ 9091 ਮੀਟ੍ਰਿਕ ਟਨ ਲਿਫਟਿੰਗ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਵਪਾਰੀਆਂ ਵੱਲੋਂ ਵੀ ਆਪਣੀ 6339 ਮੀਟ੍ਰਿਕ ਟਨ ਫਸਲ ਚੁੱਕ ਲਈ ਗਈ ਹੈ।
ਅਦਾਇਗੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕਿਸਾਨ ਨੂੰ ਖਰੀਦ ਦੇ 48 ਘੰਟੇ ਵਿਚ ਅਦਾਇਗੀ ਕਰਨ ਦੀਆਂ ਹਦਾਇਤਾਂ ਅਨੁਸਾਰ 48 ਘੰਟੇ ਪਹਿਲਾਂ ਤੱਕ ਖਰੀਦੀ ਫਸਲ ਦੀ 255 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਹੁਣ ਤੱਕ 259.41 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਭਾਵ 48 ਘੰਟੇ ਤੋਂ ਵੀ ਪਹਿਲਾਂ ਅਦਾਇਗੀ ਹੋ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕੀ ਫਸਲ ਮੰਡੀ ਵਿਚ ਲਿਆਂਦੀ ਜਾਵੇ।