ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸਰਹਿੰਦ ਰੇਲਵੇ ਸਟੇਸ਼ਨ ਤੋਂ ਮਿਲੀ ਲਾਵਾਰਸ ਬੱਚੀ

Fatehgarh Sahib Politics Punjab

ਫ਼ਤਹਿਗੜ੍ਹ ਸਾਹਿਬ, 04 ਫਰਵਰੀ:

            ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 03-02-2025 ਨੂੰ ਜੀ.ਆਰ.ਪੀ. ਸਰਹਿੰਦ ਵੱਲੋਂ ਟਰੇਨ ਵਿੱਚੋਂ ਲਾਵਾਰਸ ਹਾਲਤ ਵਿੱਚ ਮਿਲੀ ਬੱਚੀ ਬਾਰੇ ਸੂਚਨਾ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਬੱਚੀ ਦਾ ਨਾਮ ਪ੍ਰਿੰਅਕਾ ਹੈ ਅਤੇ ਉਸ ਦੀ ਉਮਰ ਲੱਗਭਗ 12-13 ਸਾਲ ਦੀ ਹੈ। ਬੱਚੀ ਅਮਰ ਪਾਲੀ ਐਕਸਪ੍ਰੈਸ ਟਰੇਨ ਵਿੱਚ ਇਕੱਲੀ ਜਾ ਰਹੀ ਸੀ। ਬੱਚੀ ਅਨੁਸਾਰ ਉਸਦੇ ਪਿਤਾ ਦਾ ਨਾਮ ਮਨੋਜ ਪ੍ਰਸਾਦ ਸਿੰਘ, ਮਾਤਾ ਦਾ ਨਾਮ ਕ੍ਰਾਂਤੀ ਦੇਵੀ, ਭੈਣਾਂ ਦਾ ਨਾਮ ਪ੍ਰੀਤੀ, ਸੋਨਾਲੀ, ਦੁਰਗਾ, ਰੂਪਾ, ਅੰਜਲੀ ਅਤੇ ਭਰਾ ਦਾ ਨਾਮ ਦਿਲਖੁਸ਼ ਹੈ। ਬੱਚੀ ਨੇ ਆਪਣਾ ਪਤਾ ਟੰਢਾਰੀ ਕਲ੍ਹਾਂ ਜਿਲ੍ਹਾ ਲੁਧਿਆਣਾ ਦਾ ਦੱਸਿਆ ਹੈ। ਬੱਚੀ ਦਾ ਰੰਗ ਸਾਵਲਾਂ, ਸਿਰ ਦੇ ਵਾਲ ਕੱਟੇ ਹੋਏ, ਕੱਦ ਕਰੀਬ ਸਾਢੇ 4 ਫੁੱਟ, ਬੱਚੀ ਨੇ ਕਾਲੇ, ਨੀਲੇ, ਚਿੱਟੇਰੰਗ ਦਾ ਸਵੈਟਰ ਅਤੇ ਚਿੱਟੇ ਰੰਗ ਦੀ ਪੰਜਾਮੀਪਾਈ ਹੋਈ ਹੈ, ਬੱਚੀ ਦੇ ਪੈਰਾ ਵਿੱਚ ਕਾਲੇ ਰੰਗ ਦੀ ਸੈਂਡਲ ਪਾਈ ਹੋਈ ਹੈ।

            ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਬੱਚੀ ਦੀ ਡੀ.ਡੀ.ਆਰ ਕੱਟੀ ਜਾ ਚੁੱਕੀ ਹੈ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਬੱਚੀ ਦੇ ਮਾਪਿਆਂ ਬਾਰੇ ਜਾਣਦਾ ਹੈ ਤਾਂ ਉਹ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ ‘ਤੇ ਜਾਂ ਟੈਲੀਫੋਨ ਨੰ. 99143-10010 ‘ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਜੋ ਇਸ ਬੱਚੀ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਇਆਂ ਜਾ ਸਕੇ।

Leave a Reply

Your email address will not be published. Required fields are marked *