ਮਲੋਟ/ ਸ੍ਰੀ ਮੁਕਤਸਰ ਸਾਹਿਬ, 23 ਸਤੰਬਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆ ਹਦਾਇਤਾਂ ਤੇ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਪੰਜਾਬ ਰਾਜ ਦੇ ਸਾਰੇ ਹੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਨਿਰੀਖਣ ਜਲਦ ਹੀ ਕੀਤਾ ਜਾਣਾ ਹੈ, ਇਸੇ ਕੜੀ ਵਿੱਚ ਮਲੋਟ ਸ਼ਹਿਰ ਵਿੱਚ ਚੱਲ ਰਹੇ 3 ਐਮ. ਐਲ. ਡੀ. ਅਤੇ 10 ਐਮ. ਐਲ. ਡੀ. ਸਮਰੱਥਾ ਦੇ ਪਲਾਂਟਾਂ ਦਾ ਜਾਇਜਾ ਸ੍ਰੀ ਰਾਜੇਸ਼ ਕੁਮਾਰ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਲਿਆ।
ਇਸ ਸਬੰਧੀ ਤਕਨੀਕੀ ਜਾਣਕਾਰੀ ਦੀ ਦਿੰਦੇ ਹੋਏ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸ. ਬਲਜੀਤ ਸਿੰਘ ਨੇ ਦੱਸਿਆ ਕਿ ਮਲੋਟ ਦੇ ਜ਼ੋਨ ਨੰ. 1 ਵਿਚ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਪੂਰੀ ਹੈ ਅਤੇ ਇਸ ਉਪਰ ਨਵੀਂ ਰੇਸਿੰਗ ਮੈਨ ਪਾਇਪ ਅਤੇ ਮਸ਼ੀਨਰੀ ਦਾ ਕੰਮ ਚੱਲ ਰਿਹਾ ਹੈ, ਜਦ ਕਿ ਜੋਨ ਨੰ. 2 ਦੇ ਟ੍ਰੀਟਮੈਂਟ ਪਲਾਂਟ ਵਿੱਚ ਵਾਧਾ 10 ਐਮ ਐਲ ਡੀ ਕੀਤੇ ਜਾਣ ਦਾ ਟੈਂਡਰ ਲੱਗਿਆ ਹੋਇਆ ਹੈ, ਇਸ ਦੀ ਉਸਾਰੀ ਉਪਰੰਤ ਮਲੋਟ ਸ਼ਹਿਰ ਦੇ ਸਮੁੱਚੇ ਸੀਵਰੇਜ਼ ਪਾਣੀ ਨੂੰ ਟਰੀਟਮੈਂਟ ਕੀਤੇ ਜਾਣ ਦੀ ਸਮਰੱਥਾ ਪੂਰੀ ਹੋ ਜਾਵੇਗੀ।
ਇਸ ਮੌਕੇ ਤੇ ਡਾ. ਸੰਜੀਵ ਸ਼ਰਮਾ ਉਪ ਮੰਡਲ ਮੈਜਿਸਟਰੇਟ ਮਲੋਟ, ਸੀਵਰੇਜ ਬੋਰਡ ਦੇ ਉਪ ਮੰਡਲ ਇੰਜੀਨੀਅਰ ਵਿਸ਼ਵਜੀਤ ਸਿੱਧੂ, ਇੰਜ. ਰਾਕੇਸ਼ ਮੋਹਨ ਮੱਕੜ ਦੇ ਨਾਲ ਨਾਲ ਮਲੋਟ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮੰਗਤ ਰਾਮ ਵੀ ਹਾਜ਼ਰ ਸਨ।