ਸਿੱਖਿਆ ਕ੍ਰਾਂਤੀ ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- ਹਰਜੋਤ ਬੈਂਸ

Politics Punjab

ਨੰਗਲ 31 ਮਾਰਚ ()

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦਾ ਸਿੱਖਿਆ ਢਾਚਾ ਤੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਵਿਕਾਸ ਕਰਵਾ ਕੇ ਹੁਣ ਸਰਕਾਰੀ ਸਕੂਲਾਂ ਨੂੰ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਵਾਲੇ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਮੁਕਾਬਲੇਬਾਜੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਾਉਣ ਦਾ ਉਪਰਾਲਾ ਕੀਤਾ ਹੈ।

     ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੱਲੜੀ ਵਿਖੇ ਸਕੂਲ ਦੇ ਸਲਾਨਾ ਇਨਾਮ ਵੰਡ ਸਮਾਗਮ  ਦੌਰਾਨ ਵਿਦਿਆਰਥੀਆਂ, ਅਧਿਆਪਕਾ ਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ 12800 ਪ੍ਰਾਇਮਰੀ ਸਕੂਲ ਹਨ, ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਹੁਣ ਤਕ 90 ਫੀਸਦੀ  ਪ੍ਰਾਇਮਰੀ ਸਕੂਲਾ ਵਿੱਚ ਚਾਰਦੀਵਾਰੀਆਂ ਬਣਾਈਆਂ ਜਾ ਚੁੱਕੀਆਂ ਹਨ।

    ਉਨ੍ਹਾਂ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਹੁਣ ਸਕੂਲ ਆਫ ਹੈਪੀਨੈਂਸ ਬਣ ਰਹੇ ਹਨ, ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਣ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲ ਆਫ ਐਮੀਨੈਂਸ ਦੇ ਰੂਪ ਵਿਚ ਤਿਆਰ ਹੋਏ ਹਨ। ਸਰਕਾਰੀ ਸਕੂਲਾ ਦੇ ਪ੍ਰਿੰਸੀਪਲ, ਹੈਡਮਾਸਟਰ ਦੇਸ਼ਾ ਤੇ ਵਿਦੇਸ਼ਾ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਹਨ। ਸਾਡੇ ਸਰਕਾਰੀ ਸਕੂਲਾ ਦੇ ਵਿਦਿਆਰਥੀ 189 ਵਿੱਦਿਆਰਥੀਆਂ ਵਲੋਂ ਜੇਈ ਮੇਨ ਦਾ ਟੈਸਟ ਕਲੀਅਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾ ਦੇ ਵਿਦਿਆਰਥੀਆਂ ਲਈ ਟ੍ਰਾਸਪੋਰਟ ਦੀ ਸਹੂਲਤ, ਸੁਰੱਖਿਆਂ ਗਾਰਡਾ ਦਾ ਪ੍ਰਬੰਧ ਕੀਤਾ ਗਿਆ ਹੈ।

        ਇਸ ਮੌਕੇ ਉਨਾਂ ਸਕੂਲ ਮੁੱਖੀ ਨੈਸ਼ਨਲ ਅਵਾਰਡੀ ਮਨਮੋਹਣ ਸਿੰਘ ਦੀ ਸਲਾਘਾਂ ਕਰਦਿਆ ਕਿਹਾ ਕਿ ਸਾਡੇ ਸਿੱਖਿਆ ਵਿਭਾਗ ਇਹੋ ਜਿਹੇ ਸਮਰਪਿਤ ਅਧਿਆਪਕਾ ਦੇ ਅਣਥੱਕ ਯਤਨਾ ਨਾਲ ਅਸੀ ਆਪਣਾ ਰਿਕਾਰਡ ਹੀ ਤੋੜ ਕੇ ਨਵੇ ਕੀਰਤੀਮਾਨ ਸਥਾਪਿਤ ਕਰਾਂਗੇ। ਉਨ੍ਹਾਂ ਨੇ ਦੱਸਿਆ ਕਿ ਭੱਲੜੀ ਸਕੂਲ ਦੀ ਨੁਹਾਰ ਬਦਲਣ ਲਈ ਵਿਸੇਸ ਯੋਜਨਾ ਉਲੀਕੀ ਗਈ ਹੈ। ਇਸ ਤੋਂ ਪਹਿਲਾ ਉਨਾਂ ਸਕੂਲ ਦੀ ਚਾਰਦੀਵਾਰੀ ਦਾ ਉਦਘਾਂਟਨ ਅਤੇ ਸਕੂਲ ਵਿੱਚ ਸਥਾਪਿਤ ਕੀਤੇ ਗਏ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਲੋਕ ਅਪਰਣ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿੱਦਿਆਰਥੀਆਂ ਵਲੋਂ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆ। ਕੈਬਨਿਟ ਮੰਤਰੀ ਨੇ ਇਸ ਮੌਕੇ ਸਕੂਲ ਦੇ ਸਲਾਨਾ ਨਤੀਜੇ ਵਿੱਚ ਅੱਵਲ ਆਏ ਵਿੱਦਿਆਰਥੀਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਵਾਸੀਆ ਅਤੇ ਸਕੂਲ ਪ੍ਰਬੰਧਕਾਂ ਵਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।

        ਇਸ ਮੌਕੇ ਜ਼ਿਲਾ ਸਿੱਖਿਆਂ ਅਫਸਰ ਸਮਸ਼ੇਰ ਸਿੰਘ,ਸੇਵਾ ਮੁਕਤ ਡਾਇਰੈਕਟਰ ਸਕੂਲ ਸਿੱਖਿਆਂ ਲਲਿਤ ਕਿਸ਼ੌਰ ਘਈ,ਸੇਵਾ ਮੁਕਤ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ,ਪੰਚਾਇਤ ਸੰਮਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਰਾਕੇਸ਼ ਮਹਿਲਵਾਂ,ਟਰੱਕ ਯੂਨੀਅਨ ਪ੍ਰਧਾਨ ਰੋਹਿਤ ਕਾਲੀਆਂ,ਮੰਡਲ ਪ੍ਰਧਾਨ ਰਾਕੇਸ਼ ਵਰਮਾ ਭੱਲੜੀ,ਸਰਪੰਚ ਬਲਵੰਤ ਕੌਰ,ਹੁਸ਼ਿਆਰ ਸਿੰਘ,ਸਾਬਕਾ ਸਰਪੰਚ ਹਰਪਾਲ ਸਿੰਘ,ਸਤਵਿੰਦਰ ਸਿੰਘ ਭੰਗਲ,ਦੀਪ ਸਿੰਘ ਝਾਂਗਰਾ,ਸੰਦੀਪ ਸਿੰਘ ਪੰਚ,ਮਨਜੋਤ ਸਿੰਘ ਰਾਣਾ,ਰਛਪਾਲ ਰਾਣਾ,ਸਕੂਲ ਮੁੱਖੀ ਮਨਮੋਹਨ ਸਿੰਘ, ਸੁਰਿੰਦਰ ਕੁਮਾਰ, ਭੁਪਿੰਦਰ ਕੌਰ, ਮੋਨਿਕਾ ਸ਼ਰਮਾ, ਸਟੇਟ ਅਵਾਰਡੀ ਗੁਰਪ੍ਰੀਤ ਕੌਰ,ਵਿਕਾਸ ਵਰਮਾ, ਨਿਿਤਨ ਸ਼ਰਮਾ, ਦਲਜੀਤ ਸਿੰਘ ਕਾਕਾ ਨਾਨਗਰਾ, ਪ੍ਰਿੰ.ਗੁਰਨਾਮ ਸਿੰਘ ਭੱਲੜੀ,ਜਸਪਾਲ ਸਿੰਘ ਢਾਹੇ, ਸੁਖਵੰਤ ਸਿੰਘ ਸੈਣੀ, ਵਰਜੀਤ ਸਿੰਘ ਲੱਕੀ,ਅਮਰੀਕ ਸਿੰਘ,ਸੁਖਦੇਵ ਸਿੰਘ ਫੌਜੀ,ਕੈਪਟਨ ਸੁੱਚਾ ਸਿੰਘ ਤਰਵੇਸ਼ ਕਪਿਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *