ਬਹੁ-ਮੰਤਵੀ ਸਹਿਕਾਰੀ ਸਭਾ ਜਸੜਾਂ ਦੀ ਇਮਾਰਤ ਦੀ ਛੇਤੀ ਬਦਲੇਗੀ ਨੁਹਾਰ-ਏ. ਆਰ.ਰਮਨ

Fatehgarh Sahib Politics Punjab

ਫ਼ਤਹਿਗੜ੍ਹ ਸਾਹਿਬ, 16 ਮਾਰਚ 

ਸਹਿਕਾਰਤਾ ਵਿਭਾਗ ਕਿਸਾਨਾਂ ਦੀ ਬੁਨਿਆਦੀ ਜਰੂਰਤਾ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾ  ਰਿਹਾ ਹੈ ਅਤੇ ਜਿਲੇ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਸਮੇਂ ਸਮੇਂ ਤੇ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਅਮਲੋਹ ਰਮਨ ਨੇ ਦਿੱਤੀ। 

ਉਹਨਾਂ ਦੱਸਿਆ ਕਿ ਜੱਸੜਾਂ ਦੀ ਬਹੁ ਮੰਤਵੀ ਸਹਿਕਾਰੀ ਸਭਾ ਦੀ ਇਮਾਰਤ ਦਾ ਰੰਗ ਰੋਗਨ ਹੋਣ ਦਾ ਕੰਮ ਰਹਿੰਦਾ ਹੈ ਕਿਉਂਕਿ ਇਸ ਸੁਸਾਇਟੀ ਦੀ ਪ੍ਰਬੰਧਕੀ ਟੀਮ ਨਾ ਹੋਣ ਕਾਰਨ ਇਮਾਰਤ ਤੇ ਰੰਗ ਰੋਗਨ ਦਾ ਕੰਮ ਨਹੀਂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਨਵੀਂ ਪ੍ਰਬੰਧਕੀ ਟੀਮ ਹੋਂਦ ਵਿੱਚ ਆਉਂਦੇ ਹੀ ਇਸ ਇਮਾਰਤ ਦਾ ਰੰਗ ਰੋਗਨ ਕਰਵਾ ਕੇ ਇਸ ਦੀ ਨੁਹਾਰ ਬਦਲੀ ਜਾਵੇਗੀ। 

ਏ ਆਰ ਰਮਨ ਨੇ ਦੱਸਿਆ ਕਿ ਜਿੱਥੋਂ ਤੱਕ ਸੁਸਾਇਟੀ ਵਿੱਚ ਪਏ ਖੇਤੀ ਸੰਦਾਂ ਦੀ ਗੱਲ ਹੈ ਤਾਂ ਸੁਸਾਇਟੀ ਕੋਲ ਉਪਲਬਧ ਸਾਰੇ ਖੇਤੀ ਸਨ ਇਮਾਰਤ ਦੇ ਅੰਦਰ ਸੁਰੱਖਿਅਤ ਰੱਖੇ ਹੋਏ ਹਨ ਅਤੇ ਜੋ ਖੇਤੀ ਸੰਦ ਇਮਾਰਤ ਤੋਂ ਬਾਹਰ ਪਏ ਹਨ ਉਹ ਇਕ ਮੈਂਬਰ ਵੱਲੋਂ ਇਕ ਦਿਨ ਪਹਿਲਾਂ ਹੀ ਰੱਖੇ ਗਏ ਹਨ। ਉਹਨਾਂ ਕਿਹਾ ਕਿ ਸਹਿਕਾਰੀ ਸਭਾ ਕਿਸਾਨਾਂ ਨੂੰ ਘੱਟ ਦਰ ਤੇ ਖੇਤੀ ਸੰਦ ਮੁਹਈਆ ਕਰਵਾਉਂਦੀ ਹੈ ਅਤੇ ਖੇਤੀ ਸੰਦਾਂ ਦੀ ਦੇਖ ਰੇਖ ਚੰਗੇ ਢੰਗ ਨਾਲ ਕੀਤੀ ਜਾਂਦੀ ਹੈ ਤਾਂ ਜੋ ਉਹ ਖੇਤੀ ਸੰਦ ਲੰਮਾ ਸਮਾਂ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਣ।