ਵਧੀਕ ਡਿਪਟੀ ਕਮਿਸ਼ਨਰ ਨੇ ਫਰੀਦਕੋਟ ਅਤੇ ਜੈਤੋ ਵਿਖੇ  ਕੂੜਾ ਕਰਕਟ ਲਈ ਬਣੇ ਪ੍ਰੋਸੈਸਿੰਗ ਪਲਾਂਟ ਦਾ ਕੀਤਾ ਦੌਰਾ

Faridkot Politics Punjab

ਫ਼ਰੀਦਕੋਟ 16 ਜਨਵਰੀ,2025

ਵਧੀਕ ਡਿਪਟੀ ਕਮਿਸ਼ਨਰ, ਫਰੀਦਕੋਟ ਸ੍ਰੀ ਉਜਸਵੀ ਅਲੰਕਾਰ ਨੇ ਫਰੀਦਕੋਟ ਅਤੇ ਜੈਤੋ ਵਿਖੇ ਕੀਤੇ ਗਏ ਦੌਰੇ ਦੌਰਾਨ ਸ਼ਹਿਰ ਵਿੱਚੋ ਇਕੱਠੇ ਕੀਤੇ ਗਏ ਕੂੜਾ ਕਰਕਟ ਨੂੰ ਪ੍ਰੋਸੈਸਿੰਗ ਪਲਾਂਟ ਵਿੱਚ ਹੋ ਰਹੇ ਸੈਗਰੀਗੇਸ਼ਨ ਨੂੰ ਚੈੱਕ ਕੀਤਾ । ਇਸ ਮੌਕੇ ਸ੍ਰੀ ਅੰਮ੍ਰਿਤ ਲਾਲ, ਕਾਰਜ ਸਾਧਕ ਅਫਸਰ, ਫਰੀਦਕੋਟ/ਜੈਤੋ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਉਨ੍ਹਾਂ ਨਗਰ ਕੌਂਸਲ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਬੇਲਿੰਗ ਕੀਤੇ ਜਾ ਰਹੇ ਪਲਾਸਟਿਕ ਨੂੰ ਸਬੰਧਤ ਖਰੀਦਦਾਰ ਏਜੰਸੀ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਗਿੱਲੇ ਕੂੜੇ ਤੋ ਪੈਦਾ ਹੋਈ ਖਾਦ ਨੂੰ ਨਰਸਰੀਆਂ ਅਤੇ ਹੋਰ ਕਿਸਾਨਾਂ ਨੂੰ ਜਲਦੀ ਵੇਚਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਨਾਲੇ ਨੂੰ ਖੁੱਲਾ ਨਾ ਛੱਡਿਆ ਜਾਵੇ ਉਨ੍ਹਾਂ ਨੂੰ ਢੱਕਣ ਦਾ ਪ੍ਰਬੰਧ ਮੁਕੰਮਲ ਕੀਤਾ ਜਾਵੇ। 

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦਾ ਸਾਥ ਦੇਣ। 

ਇਸ ਤੋਂ ਇਲਾਵਾ ਉਨ੍ਹਾਂ ਸੜਕਾਂ ਅਤੇ ਗਲੀਆਂ ਦੇ ਦੋਹਾਂ ਪਾਸੋੇ ਖਾਲੀ ਪਈ ਜਗ੍ਹਾ ਤੇ ਗਰੀਨ ਬੈਲਟ ਬਣਾਉਣ ਲਈ ਵੱਧ ਤੋਂ ਵੱਧ ਛਾਂਦਾਰ ਅਤੇ ਸਜਾਵਟੀ ਬੂਟੇ ਲਗਾਉਣ ਲਈ ਵੀ ਹਦਾਇਤ ਕੀਤੀ।

Leave a Reply

Your email address will not be published. Required fields are marked *