ਫਿਰੋਜ਼ਪੁਰ 22 ਅਪ੍ਰੈਲ 2024:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਦੀ ਅਗਵਾਈ ਵਿੱਚ ਵੋਟਰ ਜਾਗਰੂਕਤਾ ਲਈ ਚੱਲ ਰਹੀ ਸਵੀਪ ਮੁਹਿੰਮ ਤਹਿਤ ਨਿਵੇਕਲਾ ਉਪਰਾਲਾ ਕਰਦਿਆਂ ਸਥਾਨਕ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਵਿੱਚ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ ਅਤੇ ਧਰਮਪਾਲ ਬਾਂਸਲ ਚੇਅਰਮੈਨ ਹਾਰਮੋਨੀ ਕਾਲਜ ਦੇ ਸਹਿਯੋਗ ਨਾਲ ਵਿਸ਼ਵ ਧਰਤ ਦਿਵਸ ਮੌਕੇ ਵਾਤਾਵਰਨ ਸੰਭਾਲ ਅਤੇ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਐਸ.ਡੀ.ਐਮ ਡਾ. ਚਾਰੂਮਿਤਾ ਬਤੌਰ ਮੁੱਖ ਮਹਿਮਾਨ ਪਹੁੰਚੇ।
ਐਸ.ਡੀ.ਐਮ ਡਾ. ਚਾਰੂਮਿਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਵੀਪ ਟੀਮ ਵੱਲੋਂ ਕਰਵਾਈਆਂ ਜਾ ਰਹੀਆਂ ਵੋਟ ਜਾਗਰੂਕਤਾ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵੀਪ ਗਤੀਵਿਧੀਆਂ ਰਾਹੀਂ ਲੋਕਾਂ, ਨੌਜਵਾਨਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੀ ਕੀਮਤੀ ਵੋਟ ਦੀ ਵਰਤੋਂ ਕਰਨ ਤੋਂ ਵਾਂਝੇ ਨਾ ਰਹਿ ਜਾਣ। ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਵੋਟ ਬਹੁਤ ਜ਼ਰੂਰੀ ਹੈ ਅਤੇ ਹਰ ਵੋਟ ਦਾ ਆਪਣਾ ਮਹੱਤਵ ਹੈ ਅਤੇ ਹਰੇਕ ਯੋਗ ਵਿਅਕਤੀ ਨੂੰ ਵੋਟ ਵਾਲੇ ਦਿਨ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ। ਉਨ੍ਹਾਂ ਨੇ ਵਾਤਾਵਰਣ ਪ੍ਰਦੁਸ਼ਣ ਕਾਰਨ ਹੋ ਰਹੇ ਨੁਕਸਾਨ ਪ੍ਰਤੀ ਚੇਤੰਨ ਕਰਦਿਆਂ ਕਿਹਾ ਕਿ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਵਾਤਾਵਰਨ ਸੰਭਾਲ ਵਿੱਚ ਬਨਦਾ ਸਹਿਯੋਗ ਕਰੇ।
ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਉਨਾਂ ਨੇ ਵਿਸ਼ਵ ਧਰਤ ਦਿਵਸ ਦੀ ਮਹੱਤਤਾ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ,ਧਰਤੀ ਮਾਂ ਨੂੰ ਖੁਸ਼ਹਾਲ ਅਤੇ ਸਿਹਤਮੰਦ ਬਣਾਉਣਾ ਸਮੇਂ ਦੀ ਵੱਡੀ ਜਰੂਰਤ ਹੈ। ਇਸੇ ਉਦੇਸ਼ ਨੂੰ ਲੈ ਕੇ ਲੋਕਸਭਾ ਚੋਣਾਂ 2024 ਮੌਕੇ ਰਾਜਨੀਤਿਕ ਪਾਰਟੀਆਂ ਨੂੰ ਚੋਣਾਂ ਦੌਰਾਨ ਈਕੋ ਫਰੈਂਡਲੀ ਚੋਣ ਸਮਗਰੀ ਦੀ ਵਰਤੋਂ ਕਰਨ, ਆਵਾਜ਼ ਪ੍ਰਦੂਸ਼ਣ ਰੋਕਣ, ਵਹੀਕਲਸ ਅਤੇ ਪਲਾਸਟਿਕ ਦੇ ਸਮਾਨ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਸ੍ਰੀ ਧਰਮਪਾਲ ਬਾਂਸਲ,ਅਸ਼ੋਕ ਬਹਿਲ, ਪਰਮਿੰਦਰ ਸਿੰਘ ਥਿੰਦ, ਵਿਜੇ ਵਿਕਟਰ, ਬਲਕਾਰ ਸਿੰਘ ਗਿੱਲ, ਯੋਗੇਸ਼ ਤਲਵਾੜ ਅਤੇ ਰਜਨੀ ਜੱਗਾ ਨੇ ਆਪਣੇ ਸੰਬੋਧਨ ਵਿੱਚ ਵਾਤਾਵਰਨ ਸੰਭਾਲ ਅਤੇ ਵੋਟ ਦੀ ਮਹੱਤਤਾ ਸਬੰਧੀ ਵੱਡਮੁੱਲੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ।
ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ ਦੀ ਵਿਦਿਆਰਥਨ ਮਨਦੀਪ ਕੌਰ ਨੇ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਰੋਤਿਆਂ ਨੇ ਖੂਬ ਪ੍ਰਸ਼ੰਸਾ ਪ੍ਰਾਪਤ ਕੀਤੀ। ਪੋਸਟਰ ਮੇਕਿੰਗ ਮੁਕਾਬਲੇ ਅਤੇ ਰੰਗੋਲੀ ਮੁਕਾਬਲਿਆਂ ਰਾਹੀਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਅਤੇ ਹਾਰਮੋਨੀ ਆਯੁਰਵੈਦਿਕ ਮੈਡੀਕਲ ਦੇ ਵਿਦਿਆਰਥੀਆਂ ਨੇ ਖੁਬਸੂਰਤ ਅਤੇ ਦਿਲ ਖਿੱਚਵੇਂ ਤਰੀਕੇ ਨਾਲ ਵਾਤਾਵਰਨ ਬਚਾਉਣ ਅਤੇ ਵੋਟ ਦੀ ਮਹੱਤਤਾ ਦਾ ਸੰਦੇਸ਼ ਦਿੱਤਾ।
ਸਵੀਪ ਕੋਆਰਡੀਨੇਟਰ ਕਮਲ ਸ਼ਰਮਾ ਨੇ ਸਵੀਪ ਮੁਹਿੰਮ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਵਾਤਾਵਰਨ ਸੰਭਾਲ ਲਈ ਰਾਜਨੀਤਕ ਪਾਰਟੀਆਂ ਨੂੰ ਕੀਤੀ ਅਪੀਲ ਬਾਰੇ ਜਾਣਕਾਰੀ ਦਿੱਤੀ।ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਸਿੰਘ ਭਾਵੜਾ ਨੇ ਬਾਖੂਬੀ ਨਿਭਾਈ।
ਇਸ ਮੌਕੇ ਚਾਂਦ ਪ੍ਰਕਾਸ਼ ਚੋਣ ਤਹਿਸੀਲਦਾਰ, ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਯੋਗੇਸ਼ ਬਾਂਸਲ ਡਾਇਰੈਕਟਰ, ਗਗਨ ਦੀਪ ਕੌਰ ਚੋਣ ਕਾਨੁੰਗੋ, ਪ੍ਰਿੰਸੀਪਲ ਡਾ ਸੁਮਨ ਬਾਲਾ, ਡਾਇਟ ਪ੍ਰਿੰਸੀਪਲ ਸੀਮਾ ਪੁੰਛੀ, ਰਜਨੀ ਜੱਗਾ, ਆਰਤੀ ਸਚਦੇਵਾ, ਗੋਰਵ ਮੁੰਜਾਲ, ਰਜਿੰਦਰ ਕੁਮਾਰ ਮੈਂਬਰ ਸਵੀਪ ਟੀਮ, ਬਲਕਾਰ ਸਿੰਘ ਗਿੱਲ, ਸੋਨੂੰ ਕਸ਼ਅਪ ਕਸ਼ਅਪ, ਸਮੀਰ ਕੁਮਾਰ, ਸ਼ਮਾ ਰਾਣੀ, ਪ੍ਰਵੀਨ ਸੇਠੀ, ਪਿੱਪਲ ਸਿੰਘ, ਵਿਜੇ ਵਿਕਟਰ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਚੋਣ ਤਹਿਸੀਲਦਾਰ ਦਫ਼ਤਰ ਦਾ ਸਟਾਫ਼, ਸਮੁੱਚੀ ਸਵੀਪ ਟੀਮ ਅਤੇ ਕਾਲਜ ਦਾ ਸਟਾਫ਼ ਹਾਜ਼ਰ ਸੀ।