ਵੋਟ ਫ਼ੀਸਦੀ 70 ਤੋਂ ਪਾਰ ਕਰਨ ਲਈ ਸਵੀਪ ਟੀਮ ਵੱਲੋਂ  ਦੁਕਾਨਦਾਰਾਂ/ ਵਪਾਰੀਆਂ ਨਾਲ ਮੀਟਿੰਗ

Moga

ਮੋਗਾ 22 ਮਈ:
ਚੋਣ ਕਮਿਸ਼ਨ ਦੀਆਂ ਵੋਟ ਫ਼ੀਸਦੀ ਨੂੰ 70 ਤੋਂ ਪਰ ਕਰਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ ਸਵੀਪ ਟੀਮਾਂ ਪੂਰੇ ਉਤਸ਼ਾਹ ਨਾਲ ਵੋਟਰਾਂ ਨੂੰ ਵੋਟ ਪਾਉਣ ਪ੍ਰਤੀ ਪ੍ਰੇਰਿਤ ਕਰ ਰਹੀਆਂ ਹਨ।  ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਅਤੇ ਸਵੀਪ ਨੋਡਲ ਅਫ਼ਸਰ ਕਮ ਸਹਾਇਕ ਕਮਿਸ਼ਨਰ ਜ ਸ਼ੁਭੀ ਆਂਗਰਾ ਵੱਲੋਂ ਸਵੀਪ ਟੀਮਾਂ ਨਾਲ ਮਿਲਕੇ ਵੱਖ ਵੱਖ ਤਰ੍ਹਾਂ ਦੇ ਵੋਟਰਾਂ ਜਿਵੇਂ ਕਿ ਦਿਵਿਆਂਗਜਨਾਂ, ਬਜ਼ੁਰਗਾਂ, ਤੀਜਾ ਲਿੰਗ ਵੋਟਰ, ਮਹਿਲਾ ਵੋਟਰਾਂ, ਪੱਤਰਕਾਰਾਂ ਆਦਿ ਨਾਲ ਪ੍ਰਸ਼ਾਸ਼ਨ ਵੱਲੋਂ ਮੀਟਿੰਗਾਂ ਕਰਕੇ ਸਹਿਯੋਗ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਹਰੇਕ ਵਰਗ ਦਾ ਵੋਟਰ ਆਉਣੇ ਘਰ ਤੋਂ ਵੋਟ ਪਾਉਣ ਲਈ ਨਿਕਲ ਸਕੇ।
ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰੋ ਗੁਰਪ੍ਰੀਤ ਸਿੰਘ ਘਾਲੀ ਨੇ ਦੱਸਿਆ ਕਿ ਇਸੇ ਕੜੀ ਤਹਿਤ ਸਵੀਪ ਟੀਮ ਮੋਗਾ ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੋਗਾ ਸ਼ਹਿਰ ਦੇ ਬਾਜ਼ਾਰਾਂ ਦੇ 60 ਤੋਂ ਵਧੇਰੇ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਮੀਟਿੰਗ ਦਾ ਆਯੋਜਨ ਕੀਤਾ। ਉਨ੍ਹਾਂ ਨੇ ਵਪਾਰੀਆਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਪੋਲਿੰਗ ਵਾਲੇ ਦਿਨ  ਦਿੱਤੀਆਂ ਜਾਣ ਵਾਲੀਆਂ ਘੱਟੋ-ਘੱਟ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ। ਟੀਮ ਨੇ ‘ਆਪਣੇ ਉਮੀਦਵਾਰ ਨੂੰ ਜਾਣੋ’, ਸੀ ਵਿਜਲ ਐਪ ਅਤੇ ‘ਵੋਟਰ ਹੈਲਪਲਾਈਨ’ ਵਰਗੀਆਂ ਉਪਯੋਗੀ ਐਪਸ ਨੂੰ ਵੀ ਉਜਾਗਰ ਕੀਤਾ। ਵਪਾਰੀਆਂ ਦੀ ਐਸੋਸੀਏਸ਼ਨ ਨੇ ਸਵੀਪ ਟੀਮ ਨੂੰ ਭਰੋਸਾ ਦਿਵਾਇਆ ਕਿ ਸਾਰੇ ਮੈਂਬਰ, ਆਪਣੇ ਪਰਿਵਾਰਾਂ ਅਤੇ ਕਰਮਚਾਰੀਆਂ ਸਮੇਤ, ਪੋਲਿੰਗ ਵਾਲੇ ਦਿਨ ਯਕੀਨੀ ਤੌਰ ‘ਤੇ ਆਪਣੀ ਵੋਟ ਪਾਉਣਗੇ।
ਉਹਨਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਵਧੀਆ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ ਤਾਂ ਕਿ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਲਈ ਪ੍ਰੇਸ਼ਾਨੀ ਨਾ ਝੱਲਣੀ ਪਵੇ। ਉਹਨਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਲਈ ਸਾਰੇ ਵਰਗਾਂ ਦੇ ਵੋਟਰਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਲਾਜ਼ਮੀ ਹੈ।
ਸਮੂਹ ਵਾਪਰੀਆਂ ਤੇ ਦੁਕਾਨਦਾਰਾਂ ਨੇ 1 ਜੂਨ, 2024 ਨੂੰ ਆਪਣੀ ਵੋਟ ਬਿਨਾ ਕਿਸੇ ਲਾਲਚ ਅਤੇ ਡਰ ਤੋਂ ਵਰਤਣ ਦਾ ਭਰੋਸਾ ਦਿੱਤਾ।  ਉਹਨਾਂ ਕਿਹਾ ਕਿ ਉਹ ਆਪਣੇ ਕਰਮੀਆਂ ਨੂੰ ਵੀ ਵੋਟ ਪਾਉਣ ਲਈ ਜਰੂਰੀ ਪ੍ਰੇਰਨਗੇ।