ਮਲੋਟ /ਸ੍ਰੀ ਮੁਕਤਸਰ ਸਾਹਿਬ 4 ਅਪ੍ਰੈਲ
ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਸਹਾਇਕ ਰਿਟਰਨਿੰਗ ਅਫਸਰ ਲੰਬੀ ਡਾ. ਨਯਨ ਲੰਬੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ 2024 ਸਬੰਧੀ ਵਿਧਾਨ ਸਭਾ ਹਲਕਾ ਲੰਬੀ ਵਿਚ ਨਾਗਰਿਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਲਈ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਡਾ. ਸੰਜੀਵ ਕੁਮਾਰ ਏ.ਈ.ਆਰ.ਓ ਦੀ ਅਗਵਾਈ ਵਿੱਚ ਪਿੰਡਾ ਤੱਪਾ ਖੇੜਾ ਵਿਖੇ ਅਤੇ ਪਿੰਡ ਪੰਨੀਵਾਲਾ ਫੱਤਾ ਵਿਖੇ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਗੁਰਮੀਤ ਸਿੰਘ ਸਵੀਪ ਨੋਡਲ ਅਫਸਰ, ਹਰਵਿੰਦਰ ਸਿੰਘ ਸਹਾਇਕ ਨੋਡਲ ਅਫਸਰ, ਕੁਲਦੀਪ ਕੌਰ ਬੀ.ਐਲ.ਓ,ਜਸਮੀਤਪਾਲ ਸਿੰਘ ਬੀ.ਐਲ.ਓ, ਸਚਿਨ ਸੇਤੀਆ, ਜਸਵਿੰਦਰ ਸਿੰਘ ਬੀ.ਐਲ.ਓ ਵਲੋਂ ਵੀ ਪਿੰਡਾਂ ਦੇ ਵੱਖ-ਵੱਖ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸਭਾ ਚੋਣਾਂ ਦੌਰਾਨ ਵੋਟਰ ਬਿਨ੍ਹਾਂ ਕਿਸੇ ਡਰ, ਦਬਾਅ ਅਤੇ ਲਾਲਚ ਤੋਂ ਆਪਣੀ ਵੋਟ ਦਾ ਇਸਤਮਾਲ ਕਰਕੇ ਲੋਕਤੰਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ।
ਲੋਕ ਸਭਾ ਚੋਣਾਂ ਲਈ ਨੌਜਵਾਨ ਵਰਗ ਅਤੇ ਬਾਲਗ ਆਪਣੀ ਵੋਟ ਬਣਾਉਣ, ਵੋਟ ਦੀ ਮਹੱਤਤਾ, ਵੋਟ ਦਾ ਸਹੀ ਇਸਤੇਮਾਲ ਲਈ ਵੀ ਜਾਗਰੂਕ ਕੀਤਾ ਤਾਂ ਜੋ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ।
ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਗੁਰੂਸਰ ਜੋਧਾ ਅਤੇ ਪੰਨੀਵਾਲਾ ਫੱਤਾ ਵਿਖੇ ਲੋਕ ਸਭਾ ਚੋਣਾਂ ਸਬੰਧੀ ਕਰਵਾਈਆਂ ਗਈਆਂ ਸਵੀਪ ਗਤੀਵਿਧੀਆਂ


