ਸਰਕਾਰੀ ਸਕੂਲ ਸਲੀਣਾ  ਦੀ ਵਿਦਿਆਰਥਣ ਸੁਖਪ੍ਰੀਤ ਕੌਰ  ਨੇ   17ਵੇਂ ਉਪਨ ਨੈਸ਼ਨਲ ਚੈਂਪੀਅਨਸ਼ਿਪ ਦੇ  ਸ਼ਾਟ ਪੁੱਟ ਦੇ ਮੁਕਾਬਲਿਆਂ ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ

Moga

ਮੋਗਾ 21 ਮਈ:
ਜ਼ਿਲ੍ਹਾ ਮੋਗਾ ਦਾ ਕੋਈ ਵੀ ਬੱਚਾ ਜਾਂ ਵਿਅਕਤੀ ਜਦੋਂ ਕਿਸੇ ਖੇਤਰ ਵਿੱਚ ਖਾਸ ਉਪਲਬਧੀ ਹਾਸਲ ਕਰਦਾ ਹੈ ਤਾਂ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਉਸਨੂੰ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਜਰੂਰ ਕਰਦੇ ਹਨ ਤਾਂ ਕਿ ਜ਼ਿਲ੍ਹਾ ਮੋਗਾ ਵਿੱਚ ਮਿਹਨਤ ਕਰਨ ਵਾਲਿਆਂ ਦੀ ਹੌਂਸਲਾ ਅਫਜ਼ਾਈ ਹੋ ਸਕੇ ਅਤੇ ਉਹ ਅੱਗੇ ਹੋਰ ਵੀ ਦ੍ਰਿੜ ਇਰਾਦੇ ਨਾਲ ਆਪਣੇ ਖਾਸ ਖੇਤਰ ਵਿੱਚ ਮੱਲਾਂ ਮਾਰ ਸਕੇ। ਡਿਪਟੀ ਕਮਿਸ਼ਨਰ ਹਮੇਸ਼ਾ ਹੀ ਹੁਨਰਮੰਦ ਜਿਹੜੇ ਕਿ ਲੋੜਵੰਦ ਵੀ ਹੁੰਦੇ ਹਨ ਉਹਨਾਂ ਦੀ ਆਰਥਿਕ ਜਾਂ ਹਰ ਪੱਖੋਂ ਮੱਦਦ ਕਰਦੇ ਹਨ, ਇਹ ਉਹਨਾਂ ਦੇ ਨਿੱਜੀ ਸੁਭਾਅ ਦਾ ਹਿੱਸਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ ਮੋਗਾ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਨੇ ਸਕੂਲ ਸਕੂਲ ਗੇਮਜ ਐਂਡ ਐਕਟੀਵਿਟੀ ਡਿਵੈਲਪਮੈਂਟ ਫਾਊਂਡੇਸ਼ਨ ਦੁਆਰਾ ਕਰਵਾਏ ਗਏ  17ਵੇਂ ਉਪਨ ਨੈਸ਼ਨਲ ਚੈਂਪੀਅਨਸ਼ਿਪ ਦੇ  ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ਦਿੱਲੀ ਵਿਖੇ ਅਪ੍ਰੈਲ 2024 ਨੂੰ ਹੋਏ ਮੁਕਾਬਲਿਆਂ ਵਿੱਚ ਮੋਗਾ ਜ਼ਿਲ੍ਹੇ ਨੂੰ  ਸ਼ਾਟ ਪੁੱਟ ਦੇ ਮੁਕਾਬਲਿਆਂ ਵਿੱਚ ਨੈਸ਼ਨਲ ਲੈਵਲ ਤੇ ਰੇਪ੍ਰੇਜੇਂਟ ਕੀਤਾ ਅਤੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ।  ਸੁਖਪ੍ਰੀਤ ਕੌਰ ਨੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਨੇਪਾਲ ਵਿਖੇ  ਹੋਏ ਸ਼ਾਟ ਪੁੱਟ ਦੇ ਮੁਕਾਬਲਿਆਂ ਵਿੱਚ ਭਾਰਤ ਵੱਲੋਂ ਖੇਡਿਆ ਅਤੇ ਉੱਥੇ ਵੀ ਆਪਣੀ ਮਿਹਨਤ ਅਤੇ ਸਿਦਕ ਸਦਕਾ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਭਾਰਤ ਦਾ ਮਾਣ ਵਧਾਇਆ।
ਹਮੇਸ਼ਾ ਵਾਂਗ ਹੋਣਹਾਰ ਅਤੇ ਮਿਹਨਤੀ ਬੱਚਿਆਂ ਦਾ ਮਾਣ ਵਧਾਉਣ ਲਈ ਡਿਪਟੀ ਕਮਿਸ਼ਨਰ ਨੇ ਬੱਚੀ ਸੁਖਪ੍ਰੀਤ ਕੌਰ ਨੂੰ ਵੀ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ।  ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਉਹ ਖੁਦ ਨਿੱਜੀ ਤੌਰ ਉੱਪਰ ਵੀ ਅਜਿਹੇ ਬੱਚਿਆਂ ਦੀ ਮੱਦਦ ਅਤੇ ਹੌਂਸਲਾ ਅਫ਼ਜਾਈ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਕਿਸੇ ਵੀ ਵਿਅਕਤੀ ਦੇ ਕਿਸੇ ਖਾਸ ਖੇਤਰ ਵਿੱਚ ਅੱਗੇ ਵਧਣ ਲਈ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ। ਉਹਨਾਂ ਬੱਚੀ ਦੀ ਇਸ ਉਪਲਬਧੀ ਲਈ ਉਸਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਆਪਣੀ ਮਿਹਨਤ ਜਾਰੀ ਰੱਖ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰ ਪ੍ਰਭਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਬਲਦੇਵ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਗੁਰਦਿਆਲ ਸਿੰਘ ਮਠਾੜੂ, ਬੀ ਐਨ ਓ ਸ਼੍ਰੀ ਰਾਜੇਸ਼ ਪਾਲ, ਪ੍ਰਿੰਸੀਪਲ ਗੁਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ, ਜਸਵੀਰ ਸਿੰਘ,  ਸੁਖਵਿੰਦਰ ਕੌਰ,  ਭੋਲਾ ਸਿੰਘ, ਰੇਸ਼ਮ ਸਿੰਘ, ਕੋਚ ਸੁਖਪ੍ਰੀਤ ਸਿੰਘ,  ਲਖਵੀਰ ਸਿੰਘ ਵੀ ਸ਼ਾਮਿਲ ਸਨ
ਜਿਕਰਯੋਗ ਹੈ ਕਿ ਇਹ ਬੱਚੀ ਜਲਦੀ ਹੀ ਦੁਬਈ ਵਿਖੇ ਹੋਣ ਵਾਲੇ ਇੰਟਰਨੈਸ਼ਲ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਰਹੀ ਹੈ ਅਤੇ ਹੋਰ ਵੀ ਉੱਚੇਰੀ ਪੱਧਰ ਉਪਰ ਖੇਡਣ ਲਈ ਯਤਨ ਕਰ ਰਹੀ ਹੈ।