ਫਾਜ਼ਿਲਕਾ, 29 ਸਤੰਬਰ
ਪਸ਼ੂ ਪਾਲਣ ਦੇ ਵੈਟਨਰੀ ਅਫਸਰ ਡਾਕਟਰ ਅੰਕਿਤਾ ਧੂੜੀਆ ਵੈਟਨਰੀ ਅਫਸਰ ਸੀ.ਵੀ.ਐਚ ਰਾਣਾ, ਡਾ. ਅਮਰਜੀਤ ਸੀ.ਵੀ.ਐਚ ਜੰਡਵਾਲਾ ਮੀਰਾ ਸਾਂਗਲਾ, ਡਾ. ਲੇਖਿਕਾ ਸੀ.ਵੀ.ਐਚ. ਕਰਨੀ ਖੇੜਾ, ਡਾ. ਰਿਸ਼ਭ ਜਜੋਰਿਆ ਸੀ.ਵੀ.ਐਚ. ਲਾਧੂਕਾ ਵੱਲੋਂ ਕੈਟਲ ਪੋਂਡ ਪਿੰਡ ਸਲੇਮਸ਼ਾਹ ਵਿਚ ਬੀਮਾਰ ਗਉਮਾਤਾ ਦੇ ਪੇਟ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਦੌਰਾਨ ਗਉਮਾਤਾ ਦੇ ਪੇਟ ਵਿਚ ਭਾਰੀ ਮਾਤਰਾ ਵਿਚ ਪੋਲੀਥੀਨ ਅਤੇ ਪੋਲੀਥੀਨ ਦੇ ਲਿਫਾਫੇ ਕੱਢਿਆ ਗਿਆ।ਆਪ੍ਰੇਸ਼ਨ ਤੋਂ ਬਾਅਦ ਗਉਮਾਤਾ ਬਿਲਕੁਲ ਸਿਹਤਮੰਦ ਹੈ।
ਕੈਟਲ ਪੋਂਡ ਦੇ ਕਮੇਟੀ ਮੈਂਬਰ ਦਿਨੇਸ਼ ਮੋਦੀ ਅਤੇ ਸ੍ਰੀ ਨਰੇਸ਼ ਕੁਮਾਰ ਚਾਵਲਾ ਵੱਲੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਆਪ੍ਰੇਸ਼ਨ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਡਿਪਟੀ ਡਾਇਰੈਟਰ ਪਸ਼ੂ ਪਾਲਣ ਡਾ. ਰਾਜੀਵ ਕੁਮਾਰ ਛਾਬੜਾ ਦੀ ਅਗਵਾਈ ਵਿਚ ਇਸੇ ਤਰ੍ਹਾਂ ਗਉਮਾਤਾ ਅਤੇ ਪਸ਼ੂਧਨ ਦੀ ਤਨਦੇਹੀ ਨਾਲ ਸੇਵਾ ਕਰਦੇ ਰਹਿਣਗੇ।ਡਾ ਮਨਦੀਪ ਸਿੰਘ ਅਤੇ ਡਾ. ਗੁਰਚਰਨ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਪਲਾਸਟਿਕ ਅਤੇ ਪੋਲੀਥੀਨ ਲਿਫਾਫਿਆਂ ਨੁੰ ਵਰਤੋਂ ਵਿਚ ਨਾ ਲਿਆਂਦਾ ਜ਼ਾਵੇ, ਜਿਥੇ ਇਹ ਇਕ ਪਾਸੇ ਸਾਡੇ ਪਸ਼ੂਧਨ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਥੇ ਦੂਜੇ ਪਾਸੇ ਇਹ ਵਾਤਾਵਰਣ ਵੀ ਗੰਧਲਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਅਤੇ ਸਮਾਜ ਹਿਤ ਦੀ ਭਲਾਈ ਲਈ ਸਖਤ ਕਦਮ ਚੁੱਕਣ ਦੀ ਜਰੂਰਤ ਹੈ ਤੇ ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਪਿੰਡ ਸਲੇਮਸ਼ਾਹ ਵਿਖੇ ਗਉਮਾਤਾ ਦਾ ਕੀਤਾ ਸਫਲ ਆਪ੍ਰੇਸ਼ਨ


