ਸਮੱਗਰ ਸਿੱਖਿਆ ਅਭਿਆਨ  ਤਹਿਤ ਆਯੋਜਿਤ ਬਲਾਕ ਪੱਧਰੀ ਆਂਗਣਵਾੜੀ ਵਰਕਰਾਂ ਦੀ ਤਿੰਨ ਰੋਜਾ ਟ੍ਰੇਨਿੰਗ ਦਾ ਸਫ਼ਲਤਾ ਪੂਰਵਕ ਸਮਾਪੰਨ

Politics Punjab

ਮਾਲੇਰਕੋਟਲਾ 23 ਫਰਵਰੀ :

                    ਸਮੱਗਰ ਸਿੱਖਿਆ ਅਭਿਆਨ ਵੱਲੋਂ ਚਲਾਏ ਜਾ ਰਹੇ ਆਈ. ਈ. ਡੀ./ ਆਈ. ਈ. ਡੀ. ਐਸ. ਐਸ ਕੰਪੋਨੈਟ ਤਹਿਤ ਆਯੋਜਿਤ ਬਲਾਕ ਪੱਧਰੀ ਆਂਗਣਵਾੜੀ ਵਰਕਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਫ਼ਲਤਾ ਪੂਰਵਕ ਸਮਾਪਤ ਹੋਈ। ਇਸ ਟ੍ਰੇਨਿੰਗ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਬਾਲ ਵਿਕਾਸ, ਪੋਸ਼ਣ, ਸਿਹਤ, ਅਤੇ ਸਿੱਖਿਆ ਨਾਲ ਸੰਬੰਧਿਤ ਵਿਭਿੰਨ ਮਹੱਤਵਪੂਰਨ ਵਿਸ਼ਿਆਂ ‘ਤੇ ਜ਼ਰੂਰੀ ਜਾਣਕਾਰੀ ਪ੍ਰਦਾਨ ਕੀਤੀ ਗਈ।

                ਟ੍ਰੇਨਿੰਗ ਦੇ ਆਖਰੀ ਦਿਨ, ਆਂਗਣਵਾੜੀ ਵਰਕਰਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਡੀ. ਐਸ. ਈ. ਮੁਹੰਮਦ ਰਿਜ਼ਵਾਨ  ਅਤੇ ਡੀ. ਐਸ. ਈ. ਟੀ. ਜਸਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਮੇਹਨਤ ਅਤੇ ਸੰਕਲਪ ਲੋੜਵੰਦ ਬੱਚਿਆਂ ਦੇ ਭਵਿੱਖ ਨੂੰ ਸੁਧਾਰਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ ।

               ਉਨ੍ਹਾਂ ਦਿਵਿਆਂਗ ਬੱਚਿਆਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ,ਯੂ. ਡੀ. ਆਈ. ਡੀ. ਕਾਰਡ ਬਣਾਉਣ ਆਦਿ ਸਬੰਧੀ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਕਿਸੇ ਮਜਬੂਰੀ ਕਾਰਨ ਜਾਂ ਅਪੰਗਤਾ ਕਾਰਨ ਸਕੂਲਾਂ ਵਿਚ ਦਾਖਲ ਨਹੀਂ ਹੋ ਸਕੇ ਜਾਂ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਨਹੀਂ ਕਰਵਾ ਸਕੇ । ਉਹਨਾਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਲਈ ਅਤੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਕਰਵਾਉਣ ਲਈ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ।

                ਇਸ ਮੌਕੇ ‘ਤੇ ਵਰਕਰਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਕਿਹਾ ਕਿ ਇਹ ਟ੍ਰੇਨਿੰਗ ਉਨ੍ਹਾਂ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੋਈ ਹੈ। ਉਨ੍ਹਾਂ ਨੇ ਪ੍ਰਾਪਤ ਕੀਤੇ ਗਿਆਨ ਨੂੰ ਆਪਣੀ ਦੈਨਿਕ ਕਾਰਜਵਾਹੀ ਵਿੱਚ ਲਾਗੂ ਕਰਨ ਦਾ ਵੀ ਆਸ਼ਵਾਸਨ ਦਿੱਤਾ।

               ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਮੁਬੀਨ ਕੁਰੈਸੀ ਨੇ ਬੱਚਿਆ ਦੇ ਮੌਲਿਕ ਅਧਿਕਾਰਾਂ ,ਪੋਕਸੋ ਐਕਟ,ਬਾਲ ਮਜਦੂਰੀ ਅਤੇ ਸਰਕਾਰ ਵਲੋਂ ਬੱਚਿਆ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਆਂਗਨਵਾੜੀ ਵਰਕਰਾਂ ਨੂੰ ਅਵਗਤ ਕਰਵਾਇਆ ।

Leave a Reply

Your email address will not be published. Required fields are marked *