ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ‘ਚ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ

Ludhiana Politics Punjab

ਲੁਧਿਆਣਾ, 23 ਨਵੰਬਰ (000) – ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਵਿਖੇ ਬਿਓੂਰੋ ਆਫ ਇੰਡੀਅਨ ਸਟੈਡਂਰਡਸ ਵੱਲੋ ਖੋਲ੍ਹਿਆ ਗਿਆ”ਸਟੈਡਂਰਡ ਕਲੱਬ” ਰਾਂਹੀ ”ਪੋਸਟਰ ਮੇਕਿੰਗ” ਮੁਕਾਬਲੇ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ। 

ਇਹ ਮੁਕਾਬਲਾ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਕਲਾ ਦੇ ਪ੍ਰਗਟਾਵੇ ਅਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਕੀਤਾ ਗਿਆ। ਇਸ ਮੁਕਾਬਲੇ ਵਿੱਚ ਇਸ ਐਸ.ਆਰ.ਐਸ. ਕਾਲਜ ਦੇ ਲਗਭਗ 50 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆ ‘ਤੇ ਆਕਰਸ਼ਕ ਪੋਸਟਰ ਪੇਸ਼ ਕੀਤੇ ਜਿਵੇ ਕਿ ਪਰਿਆਵਰਣ ਸੁਰੱਖਿਆ, ਸਮਾਜਿਕ ਮੁੱਦੇ ਅਤੇ ਸੰਸਕਾਰਕ ਜਾਗਰੂਕਤਾ। 

ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਮਹਿੰਦਪਾਲ ਸਿੰਘ, ਸਾਬਕਾ ਪ੍ਰਿੰਸੀਪਲ ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ਨੇ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੂੰ ਰਚਨਾਤਮਕਤਾ ਅਤੇ ਆਪਣੀ ਨਵੀਂ ਸੋਚ ਦੀ ਮਹੱਤਤਾ ਬਾਰੇ ਦੱਸਦੇ ਹੋਏ ਆਪਣੀ ਕੀਮਤੀ ਵਿਚਾਰ ਸਾਂਝੇ ਕੀਤੇ। 

ਪੋਸਟਰ ਮੇਕਿੰਗ ਮੁਕਾਬਲੇ ਦਾ ਨਿਰਣੇ ਸੂਝਵਾਨ ਟੀਮ ਵੱਲੋ ਕੀਤਾ ਗਿਆ, ਜਿਸ ਵਿੱਚ ਜਸਪ੍ਰੀਤ ਕੌਰ, ਮੁੱਖੀ ਵਿਭਾਗ, ਰੇਖਾ ਗੁਪਤਾ, ਸੀਨੀਅਰ ਲੈਕਚਰਾਰ, ਨਵਜੀਤ ਕੌਰ, ਸੀਨੀਅਰ ਲੈਕਚਰਾਰ ਅਤੇ ਮਨਪ੍ਰੀਤ ਕੌਰ, ਲੈਕਚਰਾਰ ਸ਼ਾਮਲ ਸਨ। ਇਸ ਜੱਜਮੈਟਂ ਟੀਮ ਵੱਲੋ ਹਰ ਪੋਸਟਰ ਦੀ ਰਚਨਾਤਮਕਤਾ, ਮੂਲਤਾ ਅਤੇ ਵਿਸ਼ੇ ਦੀ ਮਹੱਤਤਾ ਦੇ ਆਧਾਰ ‘ਤੇ ਨਿਰਪੱਖ ਹੋ ਕੇੇ ਨਤੀਜਾ ਕੱਢਿਆ ਗਿਆ, ਜਿਸ ਵਿੱਚ ਇਸ ਕਾਲਜ ਦੇ ਬਲਜਿੰਦਰ ਸਿੰਘ (ਸੀ.ਐਸ.ਸੀ.) ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ (ਆਈ.ਟੀ.) ਨੇ ਦੂਜਾ ਸਥਾਨ ਅਤੇ ਹੁਸਨਪ੍ਰੀਤ ਕੌਰ (ਜੀ.ਐਮ.ਟੀ.) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਉਹਨਾਂ ਦੀ ਸ਼ਾਨਦਾਰ ਜਿੱਤ ਅਤੇ ਯੋਗਤਾਨ ਲਈ ਸਰਟੀਫਿਕੇਟ ਦਿੱਤੇ ਗਏ। ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੇ ਕਲਾਤਮਕ ਵਿਚਾਰ ਪ੍ਰਗਟ ਕਰਨ ਦਾ ਮੰਚ ਮੁਹੱਈਆ ਕਰਵਾਇਆ ਅਤੇ ਸਮਾਜਿਕ ਮੁੱਦਿਆ ‘ਤੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕੀਤੀ। 

ਆਪਣੇ ਸੰਦੇਸ਼ ਵਿੱਚ ਸੰਸਥਾ ਦੇ ਪ੍ਰਿੰਸੀਪਲ ਇੰਜ: ਮਨੋਜ ਕੁਮਾਰ ਜਾਂਬਲਾ ਨੇ ਸਾਰੇ ਭਾਗੀਦਾਰਾ ਨੂੰ ਉਹਨਾਂ ਦੇ ਯਤਨਾ ਲਈ ਵਧਾਈ ਦਿੱਤੀ ਅਤੇ ਕਲਾ ਦੇ ਭਾਵਨਾਤਮਕ ਪ੍ਰਭਾਵ ਤੇ ਸਮਾਜਿਕ ਬਦਲਾਅ ਵਿੱਚ ਇਸ ਦੀ ਮਹੱਤਤਾ ਬਾਰੇ ਜ਼ੰੋਰ ਦਿੱਤਾ। ਉਹਨਾਂ  ”ਸਟੈਡਂਰਡ ਕਲੱਬ” ਨੂੰ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਸਮਾਰੋਹ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਸਮਾਜਿਕ ਅਤੇ ਰਚਨਾਤਮਕ ਤੌਰ ‘ਤੇ ਸੋਚਣ ਦੀ ਪ੍ਰੇਰਣਾ ਦਿੱਤੀ।