ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਇੰਟਰ ਪੌਲੀਟੈਕਨਿਕ ਖੇਡਾਂ ਮੌਕੇ ਖੋ-ਖੋ ਤੇ ਟੇਬਲ ਟੈਨਿਸ ‘ਚ ਜਿੱਤਿਆ ਗੋਲਡ ਮੈਡਲ

Ludhiana Politics Punjab

ਲੁਧਿਆਣਾ, 05 ਨਵੰਬਰ (000) – ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਨੇ ਪੌਲੀਟੈਕਨਿਕ ਖੇਡਾਂ ਦੌਰਾਨ ਖੋ-ਖੋ ਤੇ ਟੇਬਲ ਟੈਨਿਸ ਵਿੱਚ ਗੋਲਡ ਮੈਡਲ ਜਿੱਤਿਆ।

ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਸ੍ਰੀ ਮਨੋਜ ਕੁਮਾਰ ਜਾਂਬਲਾ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਸਪੋਰਟਸ (ਪੀ.ਟੀ.ਆਈ.ਐਸ.) ਵੱਲੋ ਬੀਤੇ ਦਿਨੀ ਇੰਟਰ ਪੌਲੀਟੈਕਨਿਕ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਪੰਜਾਬ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਬਹੁਤਕਨੀਕੀ ਕਾਲਜਾਂ ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਸਥਾਨਕ ਰਿਸ਼ੀ ਨਗਰ, ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਵੱਲੋ ਖੋ-ਖੋ, ਟੇਬਲ ਟੈਨਿਸ, ਬੈਡਮਿੰਟਨ, ਹੈਡਂਬਾਲ ਅਤੇ ਵਾਲੀਵਾਲ ਖੇਡਾਂ ਲਈ ਹੋਰਨਾਂ ਸੰਸਥਾਵਾਂ ਵਿੱਚ ਸ਼ਮੂਲੀਅਤ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਦੀ ਖੋ-ਖੋ (ਲੜਕੇ) ਅਤੇ ਟੇਬਲ ਟੈਨਿਸ (ਲੜਕੀਆਂ) ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਪੰਜਾਬ ਭਰ ਵਿੱਚ ਸੰਸਥਾ ਦਾ ਨਾਮ ਰੋਸ਼ਨ ਕੀਤਾ।  
ਇਸ ਤੋਂ ਇਲਾਵਾ ਹੈਡਂਬਾਲ ਅਤੇ ਵਾਲੀਵਾਲ (ਲੜਕੇ) ਟੀਮ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ (ਲੜਕੇ) ਅਤੇ ਹੈਡਂਵਾਲ (ਲੜਕੀਆਂ) ਦੀ ਟੀਮ ਨੇ ਤਾਂਬੇ ਦਾ ਤਗਮਾ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌੌਕੇ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਮਨੋਜ ਕੁਮਾਰ ਜਾਂਬਲਾ ਨੇ ਟੀਮ ਇੰਚਾਰਜਾਂ ਡਾ. ਦਵਿੰਦਰ ਸਿੰਘ ਲੈਕ., ਸ਼੍ਰੀਮਤੀ ਸ਼ਰਨਦੀਪ ਕੌਰ, ਲੈਕ. ਡਾ.ਪਵਨ ਕੁਮਾਰ ਲੈਕ., ਸ਼੍ਰੀ ਗੁਰਜੀਤ ਸਿੰਘ, ਲੈਕ., ਸ਼੍ਰੀ ਸਤਨਾਮ ਸਿੰਘ, ਲੈਕ. ਸ਼੍ਰੀ ਰਾਜਵਿੰਦਰ ਸਿੰਘ ਸਿੱਧੂ, ਲੈਕ., ਸ਼੍ਰੀ ਗੁਰਪ੍ਰੀਤ ਸਿੰਘ, ਲੈਕ., ਸ਼੍ਰੀ ਗਗਨਦੀਪ ਸਿੰਘ, ਲੈਕ., ਸ਼੍ਰੀਮਤੀ ਗੁਰਪ੍ਰੀਤ ਕੌਰ, ਲੈਕ., ਸ਼੍ਰੀ ਸੰਜੀਵ ਕੁਮਾਰ, ਲੈਕ. ਸ਼੍ਰੀਮਤੀ ਮਨਦੀਪ ਕੌਰ, ਲੈਕ., ਸ੍ਰੀ ਜਸਵੀਰ ਸਿੰਘ ਵ/ਇੰਸਟ੍ਰਕਟਰ ਅਤੇ ਸ਼੍ਰੀ ਜਤਿੰਦਰ ਸਿੰਘ ਲੈਬ ਟੈਕ. ਨੁੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹੋੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਨਾਲ ਜਿਥੇ ਆਲ ਓਵਰ ਪ੍ਰਸਨੈਲਿਟੀ ਵਿੱਚ ਵਾਧਾ ਹੁੰਦਾ ਹੈ, ਉਥੇ ਹੀ ਹੌੌਸਲਾ ਅਤੇ ਸ਼ਹਿਣਸ਼ੀਲਤਾ ਦੀ ਭਾਵਨਾ ਵੀ ਪੈਦਾ ਹੁੰਦੀ ਹੈ।

ਅਖੀਰ ਵਿੱਚ, ਪ੍ਰਿੰਸੀਪਲ ਸ਼੍ਰੀ ਜਾਂਬਲਾ ਨੇ ਸ਼੍ਰੀ ਕੁਲਵਿੰਦਰ ਸਿੰਘ ਪੰਨੂ ਪ੍ਰਧਾਨ ਐਸ.ਆਰ.ਸੀ., ਸ਼੍ਰੀਮਤੀ ਹਰਨੀਤ ਕੌਰ, ਸਕੱਤਰ ਐਸ.ਆਰ.ਸੀ. ਅਤੇ ਸ਼੍ਰੀ ਲਖਬੀਰ ਸਿੰਘ ਸਪੋਰਟਸ ਅਫਸਰ ਨੂੰ ਵਧਾਈ ਦਿੰਦੇ ਹੋਏ ਧੰਨਵਾਦ ਕੀਤਾ।